The Incisive Pen

ਹਰਜਿੰਦਰ ਸਿੰਘ ਦਿਲਗੀਰ ਵਲੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਅਸਮਾਨ ਨੂੰ ਪੱਥਰ ਮਾਰਨ ਵਾਂਙੁ

ਜਿਸ ਮੱਸਲੇ ਨੂੰ ਸੁਲਝਾਉਣਾ ਨਾਨਕਸ਼ਾਹੀ ਕੈਲੰਡਰ ਦੇ ਮੁੱਖ ਮੰਤਵਾਂ ਵਿਚੋਂ ਇੱਕ ਹੈ, ਹਰਜਿੰਦਰ ਸਿੰਘ ਦਿਲਗੀਰ ਉਸਦੀ ਗੰਭੀਰਤਾ ਨੂੰ ਖੁਗੋਲ ਦੀ ਅਗਿਆਨਤਾ ਤੋਂ ਸ਼ੁਰੂ ਕਰਕੇ 'ਹਾ ਹਾ ਹਾ' ਤੇ ਖਤਮ ਕਰ ਦਿੰਦੇ ਹਨ।

Never miss a post

ਹਰਜਿੰਦਰ ਸਿੰਘ ਦਿਲਗੀਰ ਵਲੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਅਸਮਾਨ ਨੂੰ ਪੱਥਰ ਮਾਰਨ ਵਾਂਙੁ

ਜਿਸ ਮੱਸਲੇ ਨੂੰ ਸੁਲਝਾਉਣਾ ਨਾਨਕਸ਼ਾਹੀ ਕੈਲੰਡਰ ਦੇ ਮੁੱਖ ਮੰਤਵਾਂ ਵਿਚੋਂ ਇੱਕ ਹੈ, ਹਰਜਿੰਦਰ ਸਿੰਘ ਦਿਲਗੀਰ ਉਸਦੀ ਗੰਭੀਰਤਾ ਨੂੰ ਖੁਗੋਲ ਦੀ ਅਗਿਆਨਤਾ ਤੋਂ ਸ਼ੁਰੂ ਕਰਕੇ "ਹਾ ਹਾ ਹਾ" ਤੇ ਖਤਮ ਕਰ ਦਿੰਦੇ ਹਨ।

Harjinder Singh Dilgeer on Nanakshahi Calendar

ਹਰਜਿੰਦਰ ਸਿੰਘ ਦਿਲਗੀਰ ਜੀ ਦੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਵਿਚ ਸਾਰੀ ਦਲੀਲਾਂ ਦੇ ਜੁਆਬ ਉੱਘੇ ਕੈਲੰਡਰ ਵਿਗਿਆਨੀ ਪਾਲ ਸਿੰਘ ਪੁਰੇਵਾਲ ਜੀ ਨੇ ਦੇ ਦਿੱਤੇ ਹਨ। ਉਲਟਾ ਹਰਜਿੰਦਰ ਸਿੰਘ ਦਿਲਗੀਰ ਉੱਤੇ ਗਲਤ ਹਵਾਲੇ ਦੇਣ (misquote) ਦੇ ਦੋਸ਼ ਲੱਗੇ ਹਨ। ਪਰ ਦਿਲਗੀਰ ਜੀ "ਮੈਂ ਨਾ ਮਾਨੂੰ" ਦੀ ਰੱਟ ਲਾਈ ਬੈਠੇ ਹਨ, ਜੋ ਉਹਨਾ ਦੀ ਪਾਲ ਸਿੰਘ ਪੁਰੇਵਾਲ ਪ੍ਰਤੀ ਈਰਖਾ ਦਰਸਾਉਂਦਾ ਹੈ, ਅਤੇ ਆਪਣੇ ਗਲਤ ਹਵਾਲਿਆਂ ਦੇ ਚੁਪ ਵੱਟ ਲਈ ਹੈ। ਸਰੋਤੇ ਪਾਲ ਸਿੰਘ ਪੁਰੇਵਾਲ ਜੀ ਦਾ ਪੱਖ ਇਸ ਇੰਟਰਵਿਊ ਰਾਹੀਂ ਜ਼ਰੂਰ ਜਾਣਨ

ਆਪਣੀ (ਬੇ)ਦਲੀਲ ਵਿਚ ਜੋ ਦਿਲਗੀਰ ਜੀ ਨੇ "ਭੂਗੋਲ, ਖਗੋਲ ਤੇ ਅੰਕ ਗਣਿਤ" ਦੇ ਹਵਾਲੇ ਦਿੱਤੇ ਹਨ, ਉਹ ਵਿਗਿਆਨ ਤੋਂ ਕੋਹਾਂ ਦੂਰ ਤੇ ਹਾਸੋਹੀਨੇ ਹਨ। ਸਿੱਖ ਇਤਿਹਾਸਕਰ ਵਲੋਂ ਇਸ ਤਰਾਂ ਦੀਆਂ ਦਲੀਲਾਂ ਅਫ਼ਸੋਸਨਾਕ ਹੈ। ਉਹ ਲਿਖਦੇ ਹਨ-

"10. ਇਕ ਹੋਰ ਬਹਾਨਾ ਇਹ ਲਾਇਆ ਜਾ ਰਿਹਾ ਹੈ ਕਿ ਪੰਜ ਸਤ ਸੌ ਸਾਲ ਮਗਰੋਂ ਵਿਸਾਖੀ ਕਦੇ ਜੂਨ ਤੇ ਕਦੇ ਜੁਲਾਈ ਤੇ ਫਿਰ ਕਦੇ ਦਸੰਬਰ ਵਿਚ ਵੀ ਆ ਸਕਦੀ ਹੈ। ਉਨ੍ਹਾਂ ਦੀ ਦਲੀਲ ਦਾ ਆਧਾਰ ਹੈ ਕਿ ਦਿਨ 24 ਘੰਟੇ ਨਹੀਂ ਬਲ ਕਿ 23 ਘੰਟੇ 56 ਮਿੰਟ ਅਤੇ 4.1 ਸਕਿੰਟ ਦਾ ਹੁੰਦਾ ਹੈ। ਪੁਰੇਵਾਲ ਜੀ ਤਾਂ ਸ਼ਾਇਦ ਜਾਣਦੇ ਹੀ ਹੋਣਗੇ (ਪਰ, ਉਨ੍ਹਾਂ ਦੇ ਹਿਮਾਇਤੀਆਂ ਵਿਚੋਂ ਸ਼ਾਇਦ ਇਕ ਜਾਂ ਦੋ ਜਣਿਆਂ ਨੂੰ ਵੀ ਪਤਾ ਨਹੀਂ ਹੋਣਾ) ਕਿ ਕਦੇ ਦਿਨ 24 ਘੰਟੇ ਨਹੀਂ ਬਲਕਿ 21 ਘੰਟੇ ਦਾ, ਅਤੇ ਸਾਲ 365 ਨਹੀਂ ਬਲਕਿ 410 ਦਿਨ ਦਾ, ਹੁੰਦਾ ਸੀ। ਇਸ ਦਾ ਕਾਰਨ ਇਹ ਹੈ ਕਿ ਗਲੋਬ (ਧਰਤੀ) ਦੀ ਚਾਲ ਘਟਦੀ ਜਾ ਰਹੀ ਹੈ ਅਤੇ ਕੁਝ ਸੌ/ਹਜ਼ਾਰ ਸਾਲ ਮਗਰੋਂ ਦਿਨ 26 ਘੰਟੇ ਦਾ ਤੇ ਫਿਰ 30 ਘੰਟੇ ਦਾ ਹੋ ਜਾਵੇਗਾ ਅਤੇ ਸਾਲ 350 ਦਿਨ ਦਾ ਤੇ ਫਿਰ ਕਦੇ 300 ਦਿਨ ਦਾ ਰਹਿ ਜਾਵੇਗਾ। ਫ਼ਿਰ, ਉਦੋਂ ਸਾਰੇ ਕੈਲੰਡਰ ਫੇਲ੍ਹ ਹੋ ਜਾਣਗੇ; ਪੁਰੇਵਾਲ ਦਾ ਕੈਲੰਡਰ ਵੀ ਫੇਲ੍ਹ ਹੋ ਜਾਵੇਗਾ। ਧਰਤੀ ਦੀ ਹਾਲਤ, ਗਤੀ, ਚਾਲ, ਭਵਿੱਖ ਬਾਰੇ ਕੋਈ ਸ਼ਖ਼ਸ ਪੇਸ਼ੀਨਗੋਈ (ਭਵਿੱਖਬਾਣੀ) ਨਹੀਂ ਕਰ ਸਕਦਾ। {ਹਾਂ ਭਾਰਤ ਦੇ ਸਾਧੂ, ਜੋਤਸ਼ੀ, ਬ੍ਰਹਮਗਿਆਨੀ, ਬਾਬੇ ਜ਼ਰੂਰ ਕਰ ਸਕਦੇ ਹਨ (ਹਾ ਹਾ ਹਾ)।}"

ਹਰਜਿੰਦਰ ਸਿੰਘ ਦਿਲਗੀਰ ਦਾ ਪੂਰਾ ਲੇਖ

ਧਰਤੀ ਦੀ ਚਾਲ ਘੱਟ ਰਹੀ ਹੈ, ਇਹ ਤਾਂ ਠੀਕ ਹੈ, ਪਰ ਇਹ ਇਤਨਾ ਹੌਲੀ ਹੈ ਕਿ ਮਨੁਖੀ ਜੀਵਨਕਾਲ ਦੋਰਾਨ ਇਸਦਾ ਕੋਈ ਅਸਰ ਨਹੀਂ ਪਵੇਗਾ। ਲੱਖਾਂ ਸਾਲ ਪਹਿਲਾਂ, ਧਰਤੀ ਦਾ ਇੱਕ ਦਿਨ ਲਗਭਗ 22 ਘੰਟੇ ਸੀ, ਅਤੇ ਧਰਤੀ ਦੀ ਗਤੀ ਇੱਕ ਅਰਬ ਤੋਂ ਵੱਧ ਸਾਲਾਂ ਤੋਂ ਨਿਰੰਤਰ ਘਟਦੀ ਜਾ ਰਹੀ ਹੈ। ਹਰ ਸਦੀ ਵਿੱਚ ਦਿਨ ਲਗਭਗ 1.8 ਮਿਲੀਸਕਿੰਟ ਨਾਲ ਵੱਧ ਰਿਹਾ ਹੈ। ਹਵਾਲਾ: EarthDate

ਇਕ ਸਦੀ ਵਿੱਚ 1.8 ਮਿਲੀਸਕਿੰਟ ਦਾ ਮਲਤਬ ਹੋਈਆ ਕਿ 55 ਹਜ਼ਾਰ ਸਾਲ ਤੋਂ ਵੀ ਵੱਧ ਸਮੇਂ ਵਿੱਚ ਇੱਕ ਸਕਿੰਟ ਨਾਲ ਦਿਨ ਲੰਬਾ ਹੋਵੇਗਾ (Day gets longer by 1 second in more than 55,000 years)। 20 ਕਰੋੜ ਸਾਲ ਬਾਦ ਦਿਨ ਇੱਕ ਘੰਟਾ ਵੱਧ ਜਾਵੇਗਾ ਅਤੇ ਸਾਲ ਵਿਚ 350 ਦਿਨ ਹੋਣਗੇ। ਪਰ ਦਿਲਗੀਰ ਜੀ ਕਿਸ ਅਧਾਰ ਤੇ ਲਿੱਖ ਰਹੇ ਹਨ ਕਿ "ਕੁਝ ਸੌ/ਹਜ਼ਾਰ ਸਾਲ ਮਗਰੋਂ ਦਿਨ 26 ਘੰਟੇ ਦਾ ਤੇ ਫਿਰ 30 ਘੰਟੇ ਦਾ ਹੋ ਜਾਵੇਗਾ ਅਤੇ ਸਾਲ 350 ਦਿਨ ਦਾ ਤੇ ਫਿਰ ਕਦੇ 300 ਦਿਨ ਦਾ ਰਹਿ ਜਾਵੇਗਾ"? ਇਹ ਗਿਆਨ ਉਹਨਾ ਨੂੰ ਕਿਥੋਂ ਮਿਲਿਆ? ਜਿਹੜਾ ੨੦ ਕਰੋੜ ਸਾਲ ਨੂੰ "ਕੁਝ ਸੌ” ਸਾਲ ਦੱਸ ਰਿਹਾ ਹੋਵੇ, ਉਹ ਕੈਲੰਡਰ ਵਿਗਿਆਨ ਤੇ ਕਿ ਰਾਏ ਦੇਵੇਗਾ?

ਦਿਲਗੀਰ ਜੀ ਨੇ ਸੋਲਰ ਡੇ (Solar Day) ਦਾ ਹਵਾਲਾ ਦਿੱਤਾ (ਚਾਹੇ ਗਲਤ ਹੀ ਸਹੀ), ਪਰ ਚੰਦਰਮਾ ਦੀ ਗਤੀ ਵੀ ਤਾਂ ਬਦਲ ਰਹੀ ਹੈ। ਉਹ ਬਿਕਰਮੀ ਕੈਲੰਡਰ ਦੇ ਹਿਮਾਈਤੀ ਹਨ, ਚੰਦਰਮਾ ਦੀ ਗਤੀ ਵਿਚ ਆ ਰਹੀ ਤਬਦੀਲੀ ਬਾਰੇ ਲਿਖਣਾ ਉਹ ਕਿਉਂ ਭੁਲ ਗਏ? ਚੰਦਰਮਾ ਹਰ ਸਾਲ ਧਰਤੀ ਤੋਂ 3.8 ਸੈਂਟੀਮੀਟਰ ਦੂਰ ਜਾ ਰਿਹਾ ਹੈ ਜੋ ਧਰਤੀ ਦੀ ਗਤੀ ਘਟਣ ਅਤੇ ਦਿਨ ਦੇ ਵਧਣ ਦਾ ਕਾਰਨ ਹੈ। ਧਰਤੀ ਦਾ ਦਿਨ ਵੱਡਾ ਹੋਣ ਨਾਲ ਲੂਨਰ ਡੇ (Lunar Day) ਦਾ ਗਣਿਤ ਵੀ ਤਾਂ ਬਦਲ ਜਾਵੇਗਾ। ਪਰ ਚੰਦਰਮਾ ਦੇ ਦੂਰ ਜਾਣ ਅਤੇ ਧਰਤੀ ਦੀ ਗਤੀ ਘਟਣ ਦਾ ਬਿਰਤਾਂਤ ਬਹੁਤ-ਬਹੁਤ ਮੱਧਮ ਹੈ। ਲੱਖਾਂ ਸਾਲ ਬਾਦ ਜਦ ਕੋਈ ਵੇਖਣ ਯੋਗ ਅਸਰ ਪਵੇਗਾ, ਇਸ ਤੋਂ ਪਹਿਲਾਂ ਹੀ ਧਰਤੀ ਤੇ ਮਨੁਖ ਜਾਤੀ ਸਮਾਪਤ ਹੋ ਚੁਕੀ ਹੋਵੈਗੀ। ਮਨੁਖ ਜਾਤੀ ਦੀ ਉਮਰ ਗ੍ਰਹਿ ਤਬਦੀਲੀਆਂ ਤੋਂ ਬਹੁਤ ਛੋਟੀ ਹੈ।

ਕੈਲੰਡਰ ਵਾਸਤੇ ਸੂਰਜੀ ਸਿਧਾਂਤ ਤੇ ਬਣਿਆ ਮੂਲ ਨਾਨਕਸ਼ਾਹੀ ਕੈਲੰਡਰ ਚੰਦਰਮਾ ਦੀ ਗਤੀ ਦੇ ਅਧਾਰ ਤੇ ਬਣੇ ਬਿਕਰਮੀ ਕੈਲੰਡਰ ਦੀ ਊਣਤਾਈਆਂ ਨੂੰ ਦੂਰ ਕਰਦਾ ਹੈ। ਗਰੈਗੋਰੀਅਨ ਕੈਲੰਡਰ ਪੂਰੀ ਦੁਨਿਆ ਵਿਚ ਇਸ ਕਰਕੇ ਪਰਵਾਨ ਨਹੀਂ ਹੋਇਆ ਕਿ ਇਹ ਗੋਰਿਆਂ ਦਾ ਬਣਾਇਆ ਹੈ, ਬਲਕਿ ਇਸ ਕਰਕੇ ਕਿ ਇਸਦੇ ਮਹੀਨੇ ਸੂਰਜੀ ਸਿਧਾਂਤ ਤੇ ਹੋਣ ਕਰਕੇ ਰੁਤਾਂ ਨਾਲ ਸਥਿਰ ਹਨ।

ਬਾਰਾਹ ਮਾਹਾ ਤੁਖਾਰੀ ਵਿਚ ਮਹਲਾ ਪਹਿਲਾ ਵਲੋਂ ਅਸਾੜ ਮਾਹ ਦੀ ਵਿਚਾਰ ਵਿਚ ਬੜਾ ਸਪਸ਼ਟਤ ਸੰਕੇਤ ਹੈ:
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ {ਅੰਗ 1108}
"ਰਥੁ ਫਿਰੈ" ਦਾ ਅਰਥ ਭਾਈ ਕਾਹਨ ਸਿੰਘ ਨਾਭਾ ਮਹਾਨਕੋਸ਼ ਵਿਚ ਲਿਖਦੇ ਹਨ- ਸੂਰਜ ਦਾ ਦੱਖਿਣਾਯਨ ਅਥਵਾ ਉੱਤਰਾਯਣ ਵੱਲ ਹੋਣਾ। ਭਾਵ ਸਾਲ ਦਾ ਸਭ ਤੋਂ ਲੰਬਾ ਜਾਂ ਛੋਟਾ ਦਿਨ। ਗੁਰੂ ਨਾਨਕ ਸਾਹਿਬ ਦੇ ਸਮੇਂ ਇਹ ਸਾਲ ਦਾ ਸਭ ਤੋਂ ਲੰਬਾ ਦਿਨ 15 ਅਸਾੜ ਨੂੰ ਆਉਂਦਾ ਸੀ, ਜੋ ਅੱਜ ਦੇ ਬਿਕਰਮੀ ਕਲੈਂਡਰ ਵਿਚ 9 ਅਸਾੜ ਨੂੰ ਆਉਂਦਾ ਹੈ। ਹੋਰ 600 ਸਾਲ ਬਾਦ ਇਹ ਜੇਠ ਮਹੀਨੇ ਵਿਚ ਆਉਣਾ ਸ਼ੁਰੂ ਹੋ ਜਾਵੇਗਾ, ਜਦਕਿ ਗੁਰਬਾਣੀ ਵਿਚ ਤਾਂ "ਰਥੁ ਫਿਰੈ" ਅਸਾੜ ਵਿਚ ਹੀ ਲਿਖਿਆ ਰਹੇਗਾ। ਇਸ ਤੋਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਕਿ ਬਿਕਰਮੀ ਕੈਲੰਡਰ ਗੁਰਬਾਣੀ ਦੇ ਅਨੁਕੂਲ ਨਹੀਂ ਹੈ। ਰੁਤਾਂ ਭਾਂਵੇ ਦੁਨਿਆ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ ਹੋਣ ਪਰ "ਰਥੁ ਫਿਰੈ" ਦਾ ਦਿਨ ਸਾਰੀ ਦੁਨਿਆ ਵਾਸਤੇ ਸਾਂਝਾ ਹੈ। ਨਾਨਕਸ਼ਾਹੀ ਕੈਲੰਡਰ ਵਿਚ "ਰਥੁ ਫਿਰੈ" ਦਾ ਦਿਨ ਹਮੇਸ਼ਾ ਅਸਾੜ (ਹਾੜ) ਵਿਚ ਹੀ ਆਵੇਗਾ।

ਹੋਰ ਉਦਾਹਰਣ ਦੇਖੋ:
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ (ਅੰਗ 1108)
ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥ (ਅੰਗ 1109)

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਬਸੰਤ ਰੁਤ ਸਦਾ ਚੇਤ ਮਹੀਨੇ ਵਿਚ ਹੀ ਆਵੇਗੀ ਅਤੇ ਤੁਖਾਰ (ਕੋਰੇ) ਵਾਲੀ ਠੰਡ ਪੋਹ ਵਿਚ ਹੀ ਪਵੇਗੀ। ਬਿਕਰਮੀ ਕੈਲੰਡਰ ਵਿਚ ਰੁਤਾਂ ਨਿਰੰਤਰ ਤਬਦੀਲ ਹੋ ਰਹੀਆਂ ਹਨ। ਵੈਸਾਖੀ ਪਿਛਲੀ ਸਦੀ ਵਿਚ 12 ਅਪ੍ਰੈਲ ਨੂੰ ਆਉਂਦੀ ਸੀ, ਫਿਰ ਇਹ 13 ਅਪ੍ਰੈਲ, ਤੇ ਹੁਣ 14 ਅਪ੍ਰੈਲ ਨੂੰ ਆਉਂਦੀ ਹੈ। ਸਨ 3000 ਵਿਚ ਵੈਸਾਖੀ 1 ਮਈ ਤਕ ਚਲੇ ਜਾਵੇਗੀ, ਜੋ ਗਰਮੀ ਦੀ ਰੁਤ ਹੋਵੇਗੀ। ਇਸੇ ਤਰਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਬਰਸਾਤ ਰੁਤ ਵਿਚ ਆ ਜਾਵੇਗਾ। ਇਹ ਇਕ ਗੰਭੀਰ ਮਸਲਾ ਹੈ ਜਿਸਦਾ ਹਲ ਨਾਨਕਸ਼ਾਹੀ ਕੈਲੰਡਰ ਹੈ। ਨਾਨਕਸ਼ਾਹੀ ਕੈਲੰਡਰ ਵਿਚ ਵੈਸਾਖੀ ਹਰ ਸਾਲ 14 ਅਪ੍ਰੈਲ ਨੂੰ ਹੀ ਆਵੇਗੀ।

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 23 ਪੋਹ ਦਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਪੋਹ ਦਾ ਮਹੀਨਾ 14 ਦਸੰਬਰ ਤੋਂ ਸ਼ੁਰੂ ਹੁੰਦਾ ਹੈ, ਜਿਸ ਨਾਲ ਗੁਰਪੁਰਬ ਹਰ ਸਾਲ 5 ਜਨਵਰੀ ਨੂੰ ਹੀ ਆਵੇਗਾ। ਪਰ ਕੁਛ ਇਤਿਹਾਸਕ ਸਰੋਤਾਂ ਵਿਚ ਤਿਥੀ ‘ਪੋਹ ਸੁਦੀ ਸਤਵੀਂ’ ਵੀ ਲਿੱਖੀ ਮਿਲਦੀ ਹੈ ਜਿਸਨੂੰ ਵਿਰੋਧੀ ਬਹੁਤ ਵਧਾ-ਚੜਾ ਕੇ ਦੱਸਦੇ ਹਨ। ਧਿਆਨ ਰਹੇ ਵੱਧੀ ਅਤੇ ਸੁਦੀ ਚੰਦਰਮਾ ਦੀਆਂ ਤਿਥਾਂ ਹਨ। 23 ਪੋਹ ਤੋਂ ਭਾਵ ਹੈ- ਪੋਹ ਦੇ ਮਹੀਨੇ ਦੀ 23ਵੀਂ ਤਾਰੀਕ। ਪੋਹ ਸੁਦੀ ਸਤਵੀਂ ਦਾ ਮਤਲਬ ਹੈ- ਪੋਹ ਦੇ ਮਹੀਨੇ ਵਿਚ ਚੰਦਰਮਾ ਦੇ ਸੁਦੀ ਪੱਖ ਦਾ ਸਤਵਾਂ ਦਿਨ। ਬਿਕਰਮੀ ਕੈਲੰਡਰ ਅਨੁਸਾਰ ਪੋਹ ਦੇ ਮਹੀਨੇ ਸੁਦੀ-ਸਤਵੀਂ ਨੂੰ ਗੁਰਪੁਰਬ ਹਰ ਸਾਲ ਬਦਲਦਾ ਰਹੇਗਾ। ਜਦਕਿ 23 ਪੋਹ ਇਤਿਹਾਸਕ ਤਾਰੀਖ ਹੈ ਜੋ ਸਥਿਰ ਹੈ।

ਚਾਰ ਸਾਹਿਬਜ਼ਾਦੀਆਂ ਦਾ ਸ਼ਹੀਦੀ ਪੁਰਬ ਤਾਂ ਵੱਦੀ-ਸੁਦੀ ਦੇ ਹਿਸਾਬ ਨਾਲ ਨਹੀਂ ਮਣਾਇਆ ਜਾਂਦਾ। 6 ਪੋਹ (19 ਦਸੰਬਰ) ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲਾ ਛਡਿਆ ਸੀ, 8 ਪੋਹ (21 ਦਸੰਬਰ) ਨੂੰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, 13 ਪੋਹ (26 ਦਸੰਬਰ) ਨੂੰ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ। ਅਸੀਂ ਸ਼ਹੀਦੀ ਹੱਫ਼ਤਾ ਇਸੇ ਅਨੁਸਾਰ ਮਣਾਉਂਦੇ ਹਾਂ, ਨਾ ਕਿ ਵੱਦੀ-ਸੁਦੀ ਅਨੁਸਾਰ। ਫ਼ਿਰ ਦਸ਼ਮੇਸ਼ ਗੁਰੂ ਦਾ ਜਨਮ ਦਿਹਾੜਾ 23 ਪੋਹ ਦੀ ਜਗਾ ਪੋਹ ਸੁਦੀ ਸਤਵੀਂ ਕਿਉਂ?

ਨਾਨਕਸ਼ਾਹੀ ਕੈਲੰਡਰ ਗੁਰਬਾਣੀ ਵਿਚ ਦਰਜ ਬਾਰਾਹ ਮਾਹਾ ਅਤੇ ਰੁਤੀ ਸਲੋਕ ਦੇ ਅਧਾਰ ਤੇ ਸੂਰਜੀ ਕੈਲੰਡਰ ਹੈ। ਜਦਕਿ ਬਿਕਰਮੀ ਕੈਲੰਡਰ ਚੰਦਰਮਾ ਦੇ ਅਧਾਰ ਤੇ ਹੋਣ ਕਰਕੇ ਉਹ ਗੁਰਬਾਣੀ ਵਿਚ ਦਰਜ ਰੁਤਾਂ ਦੇ ਅਨੁਕੂਲ ਨਹੀਂ। ਬਿਕਰਮੀ ਕੈਲੰਡਰ ਅਨੁਸਾਰ ਰੁੱਤਾਂ ਨਿਰੰਤਰ ਸ਼ਿਫਟ ਹੋ ਰਹੀਆਂ ਹਨ- ਔਸਤਨ 1 ਦਿਨ ਹਰ 70/71 ਸਾਲ ਬਾਅਦ ਅਗੇ ਚਲੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੁਣ ਤਕ ਹੀ 7/8 ਦਿਨਾਂ ਨਾਲ ਰੁੱਤਾਂ ਸ਼ਿਫਟ ਹੋ ਵੀ ਚੁਕੀਆਂ ਹਨ। ਜੋ ਵਰਤਾਰਾ 20 ਕਰੋੜ ਸਾਲ ਬਾਅਦ ਆਉਣਾ ਹੈ ਦਿਲਗੀਰ ਜੀ ਉਸਦਾ ਜ਼ਿਕਰ ਕਰ ਰਹੇ ਹਨ, ਪਰ ਜੋ ਹਰ 70/71 ਸਾਲ ਬਾਅਦ ਹੋ ਰਿਹਾ ਉਸਦਾ ਨਹੀਂ। ਇਸ ਮੱਸਲੇ ਨੂੰ ਸੁਲਝਾਉਣਾ ਨਾਨਕਸ਼ਾਹੀ ਕੈਲੰਡਰ ਦੇ ਮੁੱਖ ਮੰਤਵਾਂ ਵਿਚੋਂ ਇੱਕ ਹੈ, ਪਰ ਹਰਜਿੰਦਰ ਸਿੰਘ ਦਿਲਗੀਰ ਇਸਦੀ ਗੰਭੀਰਤਾ ਨੂੰ ਖੁਗੋਲ ਦੀ ਅਗਿਆਨਤਾ ਤੋਂ ਸ਼ੁਰੂ ਕਰਕੇ "ਹਾ ਹਾ ਹਾ" ਤੇ ਖਤਮ ਕਰ ਦਿੰਦੇ ਹਨ।

ਰੁੱਤਾ ਧਰਤੀ ਦੇ ਇੱਕ ਪਾਸੇ ਸੂਰਜ ਵਲ ਝੁਕਾਅ (23 ½ degrees) ਅਤੇ ਸੂਰਜ ਦੁਆਲੇ ਚੱਕਰ ਲਗਾਉਣ ਕਾਰਨ ਤਬਦੀਲ ਹੋਂਦੀਆਂ ਹਨ। ਚੰਦਰਮਾ ਦੇ ਧਰਤੀ ਦਾ ਚੱਕਰ ਲਗਾਉਣ ਨਾਲ ਨਹੀਂ। ਨਾਨਕਸ਼ਾਹੀ ਕੈਲੰਡਰ ਦੇ ਵੋਰੋਧੀ ਸੰਗਤਾਂ ਦੇ ਕੈਲੰਡਰ ਬਾਰੇ ਘਟ ਗਿਆਨ ਦਾ ਫਾਇਦਾ ਚੁਕਦੇ ਹਨ। ਸੰਗਤਾਂ ਨੂੰ ਅਧੂਰੇ ਗਿਆਨ ਅਤੇ ਭਾਵਨਾਵਾਂ ਵਿਚ ਵਹਾ ਕੇ ਪੰਥ ਦੇ ਵਿਦਵਾਨਾਂ ਖਿਲਾਫ਼ ਭੜਕਾਉਂਦੇ ਹਨ ਅਤੇ ਬ੍ਰਾਹਮਣੀ ਤਾਕਤਾਂ ਦਾ ਪੱਖ ਪੂਰਦੇ ਹਨ। ਇਹ ਪੰਥ ਦਾ ਦੁਖਾਂਤ ਹੈ। ਪੜੋ: ਨਾਨਕਸ਼ਾਹੀ ਕਲੈਂਡਰ ਦੇ ਵਿਰੋਧੀ ਬ੍ਰਾਹਮਣੀ ਤਾਕਤਾਂ ਦੇ ਥਾਪੇ ਹੋਏ

ਨਾਨਕਸ਼ਾਹੀ ਕੈਲੰਡਰ ਗੁਰੂ ਨਾਨਕ ਸਾਹਿਬ ਦੇ ਜਨਮ ਦੇ ਸਾਲ ਤੋਂ ਸ਼ੁਰੂ ਹੁੰਦਾ ਹੈ ਅਤੇ ਇਸਦਾ ਪਹਿਲਾ ਮਹੀਨਾ ਗੁਰਬਾਣੀ ਅਨੁਸਾਰ ਚੇਤ ਦਾ ਹੈ ਅਤੇ ਆਖਰੀ ਫੱਗਣ ਦਾ। ਇਸ ਵਿੱਚ ਰੁੱਤਾਂ ਪੰਜਾਬ ਦੇ ਮੌਸਮ ਅਨੁਸਾਰ ਹਨ ਜਿਸਦਾ ਹਵਾਲਾ ਗੁਰਬਾਣੀ ਵਿੱਚ ਹੈ। ਇਸਦੇ ਦਿਨ ਦੀ ਸ਼ੁਰੂਆਤ ਦਰਬਾਰ ਸਾਹਿਬ, ਅੰਮ੍ਰਿਤਸਰ ਤੇ ਸੂਰਜ ਦੀ ਪਹਿਲੀ ਕਿਰਨ ਦੇ ਸਮੇਂ ਤੋਂ ਹੁੰਦੀ ਹੈ।

ਗੁਰਪ੍ਰੀਤ ਸਿੰਘ ਜੀਪੀ.

The discussion

0 comments

No comments yet. Start the conversation below.

Leave a comment

Your email address will not be published.

Keep reading

0 views0 comments

ਸਿੱਖੀ ਖਿਲਾਫ ਖੱਬੇਪੱਖੀ ਤੇ ਬ੍ਰਾਹਮਣਵਾਦੀ ਸਾਂਝੇ ਕਿਉਂ

ਖੱਬੇਪੱਖੀਆਂ ਦਾ ਸਿੱਖੀ ਖਿਲਾਫ਼ ਭੁਗਤਣਾ, ਕੋਈ ਗੋਦੀ ਮੀਡੀਆ ਦੇ ਡਰ ਚੋਂ ਨਹੀਂ, ਬਲਕਿ ਵਿਚਾਰਧਾਰਾ ਦੇ ਉਹ ਗੂੜ੍ਹੇ ਭੇਦਾਂ ਵਿਚੋਂ ਜਨਮਿਆ ਹੈ ਜਿਸਨੂੰ ਹਰ ਸਿੱਖ ਲਈ ਸਮਝਨਾ ਬਹੁਤ ਜ਼ਰੂਰੀ ਹੈ।

Read the essay
0 views0 comments

ਭੱਟਾਂ ਦੇ ਸਵਈਏ ਵਿਚ ਆਈ ਗੁਰੂ ਦੀ ਜਾਤ ਬਾਰੇ ਪਾਏ ਭੁਲੇਖੇ

ਸਮਾਜ ਵਿਚ ਪਰਵਾਨਿਤ ਹੋ ਚੁਕੀਆਂ ਜਾਤਾਂ ਬ੍ਰਾਹਮਣ ਨੇ ਨਹੀਂ ਬਣਾਈਆਂ, ਉਸਨੇ ਪਹਿਲਾਂ ਤੋਂ ਚਲੀ ਆ ਰਹੀ ਜਾਤਾਂ ਨੂੰ ਵਰਣ-ਵਿਵਸਥਾ ਵਿਚ ਘੜਕੇ ਊਂਚ-ਨੀਚ ਦੇ ਭੇਦ-ਭਾਵ ਦਾ ਮੱਕੜਜਾਲ ਬੁਣਿਆ ਹੈ

Read the essay