ਸਰਦਾਰ ਗੁਰਨਾਮ ਸਿੰਘ ਚੜੂਣੀ ਦਾ ਸਮਰਥਨ ਕਿਉਂ ਜ਼ਰੂਰੀ?
ਅਗਰ ਕਿਸਾਨ ਅੰਦੋਲਨ ਦੇ ਲਾਸਾਨੀ ਉਭਾਰ ਵਿਚੋਂ ਨਵੀਂ ਵਿਵਸਥਾ ਦਾ ਕੋਈ ਬਦਲ ਪੇਸ਼ ਨਹੀਂ ਹੂੰਦਾ ਤਾਂ ਨਲਾਇਕ ਵਿਰੋਧੀ ਪਾਰਟੀਆਂ ਲਈ ਮੈਦਾਨ ਉਸੇ ਤਰਾਂ ਤਿਆਰ ਹੋਵੇਗਾ ਜਿਵੇਂ ਅੰਨਾ ਅੰਦੋਲਨ ਨੇ ਬੀ.ਜੇ.ਪੀ. ਲਈ ਕੀਤਾ ਸੀ

ਅੰਨਾ ਅੰਦੋਲਨ ਕਰਕੇ ਦਿੱਲੀ ਵਿਚ AAP ਦੀ ਸਰਕਾਰ ਬਣੀ ਅਤੇ ਸੈਂਟਰ ਵਿਚ BJP ਦੀ। ਕੁਲ ਮਿਲਾ ਕੇ ਦੇਖਿਏ ਤਾਂ ਅੰਨਾ ਅੰਦੋਲਨ ਕਾਰਨ BJP ਨੂੰ ਫਾਇਦਾ ਮਿਲਿਆ, ਜਿਸ ਨੇ ਆਮ ਜਨਤਾ ਦੀ ਸਥਿਤੀ ਬੱਦ ਤੋਂ ਬਦਤਰ ਕਰ ਦਿੱਤੀ। ਅਜ ਦੀ ਬਦਤਰ ਹਾਲਤ ਦਾ ਮੁਖ ਕਾਰਨ ਇਹੀ ਹੈ ਕਿ ਲੋਕਾਂ ਨੇ ਸੱਤਾਧਾਰੀ ਬਦਲਿਆ, ਵਿਵਸਥਾ ਨਹੀਂ। ਅੰਨਾ ਅੰਦੋਲਨ ਵਿਚੋਂ ਆਮ ਆਦਮੀ ਪਾਰਟੀ ਨੇ ਜਨਮ ਲਿਆ ਸੀ। ਵਿਵਸਥਾ ਬਦਲਣ ਦੇ ਵਾਦੇ ਤੇ ਬਣੀ ਆਮ ਆਦਮੀ ਪਾਰਟੀ ਵੀ ਰਵਾਇਤੀ ਪਾਰਟੀ ਹੀ ਬਣ ਕੇ ਰਹਿ ਗਈ।
AAP ਨੇ ਦਿੱਲੀ ਵਿਚ ਚਾਹੇ ਬਾਕੀ ਪਾਰਟੀਆਂ ਨਾਲੋਂ ਬਹਿਤਰ ਕੰਮ ਕੀਤਾ, ਪਰ ਉਹ ਆਪਣੇ ਮੁਢਲੇ ਫੈਸਲੀਆਂ ਤੋਂ ਹੀ ਮੁਕਰ ਗਈ। ਦੇਸ਼ ਵਿਚ ਲੋਕਪਾਲ ਬਿੱਲ ਲਿਆਉਣ ਦੀ ਗਲ ਕਰਨ ਵਾਲੀ ਪਾਰਟੀ, ਆਪਣੇ ਅੰਦਰੂਣੀ ਢਾਂਚੇ ਨੂੰ ਹੀ ਲੋਕਪਾਲ ਅੰਦਰ ਨਹੀਂ ਲਿਆ ਪਾਈ। ਪੰਜਾਬ ਵਿਚ ਪਹਿਲੀ ਵਾਰ ਵਿਚ ਹੀ ਜਨਤਾ ਵਲੋਂ ਮੁਖ-ਵਿਰੋਧੀ ਪਾਰਟੀ ਦਾ ਸਮਰਥਨ ਮਿਲੀਆ, ਪਰ ਪੰਜਾਬ ਦਾ ਕੋਈ ਸੁਚੱਜਾ ਢਾਂਚਾ ਤਿਆਰ ਨਾ ਕਰ ਪਾਈ। AAP ਵੀ ਰਵਾਇਤੀ ਪਾਰਟੀਆਂ ਵਾਂਗ ਹਾਈ-ਕਮਾਂਡ, ਅਰਵਿੰਦ ਕੇਜਰੀਵਾਲ, ਦੀ ਪਾਰਟੀ ਬਣ ਕੇ ਰਹਿ ਗਈ। AAP ਦਾ ਪੰਜਾਬ ਦੇ ਮਸਲੀਆਂ ਤੇ ਸਟੈਂਡ ਰਵਾਇਤੀ ਪਾਰਟੀਆਂ ਤੋਂ ਵੱਖ ਨਹੀਂ। ਪੰਜਾਬ ਦੇ ਚੰਗੇ ਲੀਡਰ ਹਾਈ-ਕਮਾਂਡ ਕਲਚਰ ਤੋਂ ਨਿਰਾਸ਼ ਹੋਕੇ AAP ਨੂੰ ਛੱਡ ਗਏ, ਰਹਿ ਗਏ ਉਹ ਜੋ ਪੰਜਾਬ ਦੇ ਹਿੱਤਾਂ ਨਾਲੋ ਅਰਵਿੰਦ ਕੇਜਰੀਵਾਲ ਦੀ ਜੀ-ਹਜ਼ੂਰੀ ਕਰਕੇ ਚੋਧਰ ਹਾਸਲ ਕਰਨ ਨੂੰ ਤਰਜੀਹ ਦਿੰਦੇ ਹਨ।
ਕਿਸਾਨ ਅੰਦੋਲਨ ਅੰਨਾ ਅੰਦੋਲਨ ਤੋਂ ਬਹੁਤ ਵੱਡਾ ਹੈ। ਇਹ ਦੁਨਿਆ ਦਾ ਹੁਣ ਤਕ ਦਾ ਸਭ ਤੋ ਵੱਡਾ ਅੰਦੋਲਨ ਹੈ। ਫ਼ਰਕ ਇਹ ਹੈ ਕਿ ਅੰਨਾ ਅੰਦੋਲਨ ਨੂੰ ਦੇਸ਼ ਦਾ ਮੀਡੀਆ ਸਮਰਥਨ ਦੇ ਰਿਹਾ ਸੀ ਅਤੇ ਕਾਂਗਰਸ ਦਾ ਬਦਲ ਬੀ.ਜੇ.ਪੀ. ਖੁਦ ਪੇਸ਼ ਕਰ ਰਿਹਾ ਸੀ। ਜਨਤਾ ਨੇ ਮੀਡੀਏ ਦੇ ਪਰਭਾਵ ਹੇਠ ਉਸ ਨੂੰ ਚੁਣ ਲਿਆ ਜੋ ਪੂਰੀ ਤਰਾਂ ਨਾਲ ਅੰਬਾਨੀ-ਅਡਾਨੀ ਦਾ ਖੜਾ ਕੀਤਾ ਕਟਪੁਤਲੀ ਸੀ। ਇਸ ਕਟਪੁਤਲੀ ਨੇ ਉਹੀ ਕੀਤਾ ਜੋ ਇਸਦੇ ਪੂੰਜੀਪਤੀ ਮਾਲਕ ਚਾਹੁੰਦੇ ਸਨ।
ਅਗਰ ਕਿਸਾਨ ਅੰਦੋਲਨ ਵਿਚੋਂ ਨਵੀਂ ਵਿਵਸਥਾ ਦਾ ਕੋਈ ਬਦਲ ਪੇਸ਼ ਨਹੀਂ ਹੂੰਦਾ, ਤਾਂ ਇਸਦਾ ਫਾਇਦਾ ਰਿਵਾਇਤੀ ਵਿਰੋਧੀ ਧਿਰਾਂ ਨੂੰ ਹੀ ਮਿਲੇਗਾ, ਜਿਵੇਂ ਅੰਨਾ ਅੰਦੋਲਨ ਦਾ ਫਾਇਦਾ ਬੀ.ਜੇ.ਪੀ. ਨੂੰ ਮਿਲਿਆ ਸੀ। ਮਤਲਬ ਇਹ ਹੋਇਆ ਕਿ ਮਹੀਨੀਆਂ ਦੇ ਕਿਸਾਨੀ ਸੰਘਰਸ਼ ਤੋਂ ਬਾਦ ਫਾਇਦਾ ਪੁਰਾਣੇ ਦੁਸ਼ਮਨ ਨੂੰ। ਕਿਸਾਨ ਲੀਡਰਾਂ ਵਲੋਂ ਇਹ ਕਿਹਣਾ ਕਿ ਬੀ.ਜੇ.ਪੀ. ਨੂੰ ਛੱਠ ਕੇ ਕਿਸੇ ਨੂੰ ਵੋਟ ਪਾ ਦਿਉ। ਇਹ ਬੰਗਾਲ, ਤਮਿਲ ਨਾਡੂ, ਵਰਗੇ ਰਾਜਾਂ ਵਿਚ ਠੀਕ ਹੋ ਸਕਦਾ ਹੈ, ਜਿਥੇ ਕਿਸਾਨ ਅੰਦੋਲਨ ਦਾ ਬਹੁਤਾ ਅਸਰ ਨਹੀਂ। ਪਰ ਇਹ ਪੰਜਾਬ ਹਰਿਆਨਾ ਵਿਚ ਠੀਕ ਨਹੀਂ, ਜਿਥੇ ਅੰਦੋਲਨ ਨੂੰ ਸਮਰਥਨ ਹਰ ਵਰਗ ਵਲੋਂ ਮਿਲੀਆ ਹੋਇਆ ਹੈ। ਇਹ ਤਾਂ ਅਪਣੇ ਹਥਿਆਰ ਸੁਟਣ ਦੇ ਬਰਾਬਰ ਹੈ ਅਤੇ ਨਲਾਇਕ ਵਿਰੋਧੀ ਪਾਰਟੀਆਂ ਲਈ ਮੈਦਾਨ ਉਸੇ ਤਰਾਂ ਤਿਆਰ ਕਰਨਾ ਹੈ ਜਿਵੇਂ ਅੰਨਾ ਅੰਦੋਲਨ ਨੇ ਬੀ.ਜੇ.ਪੀ. ਲਈ ਕੀਤਾ ਸੀ।
ਇਸ ਸੰਦਰਭ ਵਿਚ ਗੁਰਨਾਮ ਸਿੰਘ ਚੜੂਣੀ ਵਲੋਂ ਮਿਸ਼ਨ ਪੰਜਾਬ ਬਹੁਤ ਲੋੜੀਂਦਾ ਟੀਚਾ ਦਿੱਤਾ ਹੈ ਗਿਆ ਹੈ। ਇਸ ਤੇ ਸਿਰ ਜੋੜ ਕੇ ਚਰਚਾ ਕਰ ਕੇ ਵਿਵਸਥਾ ਪਰਿਵਰਤਨ ਦਾ ਇਕ ਮਾਡਲ ਲਿਆਉਣਾ ਚਾਹੀਦਾ ਹੈ। ਜਿਸ ਵਿਚ ਪਾਰਦਰਸ਼ਿਤਾ ਨਾਲ ਕਿਸਾਨ-ਮਜ਼ਦੂਰ-ਵਿਆਪਾਰੀ ਅਤੇ ਔਰਤ-ਮਰਦ ਦੀ ਪ੍ਰਤਿਨਿਧਤਾ ਦਾ ਵਿਧਾਨ ਹੋਵੇ। ਇਸ ਮਾਡਲ ਵਿਚ ਪਰਵਾਰਵਾਦ ਅਤੇ ਨਿਜੀ ਵਿਆਪਾਰਕ ਲਾਭ ਤੇ ਕਾਬੂ ਪਾਉਣ ਦਾ ਵਿਧਾਨ ਬਹੁਤ ਜ਼ਰੂਰੀ ਹੈ। ਪੰਜਾਬ ਪੱਧਰ ਦੀ ਪਾਰਟੀ ਵਾਸਤੇ ਕੁਛ ਜ਼ਮੀਨੀ ਹਕੀਕਤਾਂ ਵਲ ਧਿਆਨ ਦੇਣਾ ਅਤਿ ਜ਼ਰੂਰੀ ਹੈ:
ਅੱਜ ਦੀ ਤਾਰੀਕ ਵਿਚ ਸੈਂਟਰ ਕੋਲ ਬੇਸ਼ੁਮਾਰ ਤਾਕਤ ਹੈ। ਭਾਰਤ ਦਾ ਸੰਘੀ ਢਾਂਚਾ ਖਤਮ ਹੋ ਚੁਕਾ ਹੈ। ਜੀ.ਅਸ.ਟੀ. ਦੇ ਆਊਣ ਤੋਂ ਬਾਦ, ਸਟੇਟ ਟੈਕਸ ਵਾਸਤੇ ਸੈਂਟਰ ਦਾ ਮੋਥਾਜ ਹੋ ਚੁਕਾ ਹੈ। ਪੰਜਾਬ ਵਰਗੀ ਛੋਟੀ ਸਟੇਟ ਦੀ ਸੱਤਾ ਨਾਲ ਜ਼ਮੀਨੀ ਤਲ ਤੇ ਕਿਥੋਂ ਤਕ ਸਫਲਤਾ ਹਾਸਲ ਹੋ ਸਕਦੀ ਹੈ? ਸੈਂਟਰ ਕਸ਼ਮੀਰ ਵਾਂਗ ਕਿਸੇ ਵੀ ਸਟੇਟ ਦੇ ਟੁਕੜੇ ਕਰ ਸਕਦੀ ਹੈ ਅਤੇ ਯੂਨਿਅਨ-ਟੈਰਿਟਰੀ ਵੀ ਐਲਾਣ ਸਕਦੀ ਹੈ। ਲਕਸ਼ਦਵੀਪ ਨਾਲ ਦੇਖੋ ਕੀ ਕਰ ਰਹੀ ਹੈ, ਪਰ ਲੋਕ ਕੁਛ ਨਹੀਂ ਕਰ ਪਾ ਰਹੇ।
ਸੁਝਾਅ: ਮਿਸ਼ਨ ਪੰਜਾਬ ਵਲ ਜ਼ਰੂਰ ਵਧਣਾ ਚਾਹੀਦਾ ਹੈ, ਪਰ ਉਸਦਾ ਘੇਰਾ ਵੀ ਵਧਾਉਣ ਦੀ ਲੋੜ ਹੈ। ਪੈਸੇ ਅਤੇ ਮੀਡੀਏ ਦੇ ਪਰਭਾਵ ਹੇਠ ਹੂੰਦੇ ਇਲੈਕਸ਼ਨ ਤੋਂ ਸਾਰੀ ਉਮੀਦ ਨਹੀਂ ਲਗਾਈ ਜਾ ਸਕਦੀ। ਇਲੈਕਸ਼ਨ ਪੰਜਾਬ ਮਾਡਲ ਦਾ ਇਕ ਅੰਗ ਹੋਣਾ ਚਾਹੀਦਾ ਹੈ, ਮੁਕੱਮਲ ਟੀਚਾ ਨਹੀਂ। ਪੰਜਾਬ ਵਿਚ ਅੰਬਾਨੀ-ਅਡਾਨੀ ਅਤੇ ਹਰ ਉਹ ਵੱਡਾ ਕੋਰਪੋਰੇਟ ਜੋ ਭਰਸ਼ਟ ਸਰਕਾਰਾਂ ਨੂੰ ਚੰਦਾ ਦੇਕੇ ਜਿਤਾਉਂਦਾ ਹੈ, ਦਾ ਮੁਕੱਮਲ ਬਾਈਕਾਟ ਕਰਨਾ ਚਾਹੀਦਾ ਹੈ- ਟੈਲੀਕਾਮ, ਗੋਦਾਮ, ਤੇਲ, ਸੁਪਰਮਾਰਕਿਟ, ਵਗੈਰਾ। ਹਰ ਹੋ ਚੀਜ਼ ਜੋ ਅੰਬਾਨੀ-ਅਡਾਨੀ ਵਲੋਂ ਬਣਾਈ, ਵੇਚੀ ਜਾਂਦੀ ਹੈ, ਉਸਦਾ ਮੁਕੱਮਲ ਬਾਈਕਾਟ ਕਰ ਕੇ ਪੰਜਾਬ ਵਿਚੋਂ ਬਾਹਰ ਕਰਨਾ ਬਣਦਾ ਹੈ। ਸੱਤਾ ਆਏ ਜਾਂ ਨਾ ਆਏ, ਇਹ ਕੰਮ ਜ਼ਰੂਰ ਪੂਰਾ ਹੋਣਾ ਚਾਹੀਦਾ ਹੈ।
ਅਰਬਪਤੀ ਪੂੰਜੀਪਤੀਆਂ ਦੇ ਖਿਲਾਫ ਪੂਰੀ ਦੁਨਿਆ ਵਿਚ ਲੋਕ ਜਾਗਰਤ ਹੋ ਰਹੇ ਹਨ। ਆਸਟਰੇਲੀਆ ਵਿਚ #StopAdani ਨਾਂ ਤੇ ਬਹੁਤ ਮੁਜ਼ਾਹਰੇ ਹੋ ਰਹੇ ਹਨ, ਜੋ ਅਡਾਨੀ ਵਲੋਂ ਆਸਟਰੇਲੀਆ ਵਿਚ ਲਗਾਈ ਜਾ ਰਹੀ ਕੋਲਾ-ਖਾਨ ਦਾ ਵਿਰੋਧ ਕਰ ਰਹੇ ਹਨ। ਪੰਜਾਬ ਦਾ ਨਵਾਂ ਮਾਡਲ ਬਾਕੀ ਦੁਨਿਆ ਵਿਚ ਚਲ ਰਹੀ ਮੁਹਿੰਮਾ ਨਾਲ ਵੀ ਜੁੜਿਆ ਹੋਵੇ। ਮਨੁੱਖਤਾ ਨੂੰ ਲਹੂ-ਪੀਣੇ ਪੂੰਜੀਪਤਿਆਂ ਦੀ ਗੁਲਾਮੀ ਤੋਂ ਬਚਾਉਣ ਲਈ ਇੱਕ ਸੰਯੁਕਤ ਪ੍ਰਭਾਵਸ਼ਾਲੀ ਪ੍ਰੋਗਰਾਮ ਦੀ ਲੋੜ ਹੈ।
ਰਾਜਾਂ ਦੀ ਸੱਤਾ ਉੱਤੇ ਤਾਂ ਸੈਂਟਰ ਦਾ ਦਬਦਬਾ ਹੈ, ਪਰ ਜਨਤਾ ਵਲੋਂ ਲਏ ਫੈਸਲੀਆਂ ਨੂੰ ਸਰਕਾਰ ਰੋਕ ਨਹੀਂ ਸਕੇਗੀ। ਰਾਜ ਵਲੋਂ ਲਏ ਫੈਸਲੇ ਤੇ ਤਾਂ ਰਾਸ਼ਟਰਪਤੀ ਦਸਤਖੱਤ ਨਹੀਂ ਕਰੇਗਾ, ਫਿਰ ਕੀ ਕਰੋਗੇ? ਇਸਲਈ ਮਿਸ਼ਨ ਪੰਜਾਬ ਦੇ ਟੀਚੇ ਇਚ ਉਹ ਕਾਰਜ ਵੀ ਆਉਣੇ ਚਾਹੀਦੇ ਹਨ, ਜੋ ਸਰਕਾਰ ਤੋਂ ਬਾਹਰ ਰਹਿ ਕੇ ਵੀ ਪੂਰੇ ਕੀਤੇ ਜਾ ਸਕਣ। ਖੂਨ-ਚੁਸੂ ਕੋਰਪੋਰੇਟ ਸਰਕਾਰ ਤੋਂ ਵੱਡਾ ਦੁਸ਼ਮਨ ਹੈ। ਅਗਰ ਇਸ ਤੇ ਨੱਥ ਪਾ ਲਈ, ਬਹੁਤ ਮੱਸਲੇ ਹੱਲ ਹੋ ਜਾਣਗੇ। ਅਸਲ ਵਿਚ ਇਹ ਹੀ ਸਹੀ ਮਾਅਣੇ ਵਿਚ ਵਿਵਸਥਾ ਪਰਿਵਰਤਨ ਹੋਵੇਗੀ।
ਗੁਰਪ੍ਰੀਤ ਸਿੰਘ.



