The Incisive Pen

ਗੁਰੂ ਗ੍ਰੰਥ ਸਾਹਿਬ ਦੇ ਛਾਪੇ ਵਿਚ ਪਾਠ-ਭੇਦਾਂ ਦੀ ਸੁਧਾਈ ਕਦੋਂ ਹੋਵੇਗੀ ਅਤੇ ਕੌਣ ਕਰੇਗਾ?

'ਜੇਕਰ ਡਾਟਾ (data) ਕੰਪਿਊਟਰ ਵਿਚ ਵੀ ਛਾਪੇ ਦਿਆਂ ਗਲਤੀਆਂ ਵਾਲਾ ਸ਼ਾਮਲ ਹੋ ਗਿਆ ਤਾਂ ਇਹ ਅਸ਼ੁਧੀਆਂ ਅਗੇ ਤੋਂ ਅਗੇ ਚਲਦੀਆਂ ਜਾਣਗੀਆਂ ਜਿਸ ਨਾਲ ਵੱਡੀ ਹਾਨੀ ਹੋਣ ਦੀ ਸੰਭਾਵਨਾ ਹੈ।'

Never miss a post

ਗੁਰੂ ਗ੍ਰੰਥ ਸਾਹਿਬ ਦੇ ਛਾਪੇ ਵਿਚ ਪਾਠ-ਭੇਦਾਂ ਦੀ ਸੁਧਾਈ ਕਦੋਂ ਹੋਵੇਗੀ ਅਤੇ ਕੌਣ ਕਰੇਗਾ?

“ਜੇਕਰ ਡਾਟਾ (data) ਕੰਪਿਊਟਰ ਵਿਚ ਵੀ ਛਾਪੇ ਦਿਆਂ ਗਲਤੀਆਂ ਵਾਲਾ ਸ਼ਾਮਲ ਹੋ ਗਿਆ ਤਾਂ ਇਹ ਅਸ਼ੁਧੀਆਂ ਅਗੇ ਤੋਂ ਅਗੇ ਚਲਦੀਆਂ ਜਾਣਗੀਆਂ ਜਿਸ ਨਾਲ ਵੱਡੀ ਹਾਨੀ ਹੋਣ ਦੀ ਸੰਭਾਵਨਾ ਹੈ।"

Paath Bhed

ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਅੰਮ੍ਰਿਤਸਰ
ਸਤਿਕਾਰਯੋਗ ਜਥੇਦਾਰ ਅਕਾਲ ਤਖਤ, ਅੰਮ੍ਰਿਤਸਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵੈਂਕੂਵਰ ਨਿਵਾਸੀ ਥਮਿੰਦਰ ਸਿੰਘ ਆਨੰਦ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੋਜੂਦਾ ਰੂਪ ਵਿਚ ਕਈ ਲਗਾਂ-ਲਗਾਖਰ ਦੀ ਤਬਦੀਲੀ ਕਰਕੇ ਨਵਾਂ ਸਵਰੂਪ ਤਿਆਰ ਕਰਨ ਦਾ ਮਸਲਾ ਚਿੰਤਾਤੁਰ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸਰਬ-ਸਾਂਝੀ ਸਿੱਖ ਸੰਸਥਾਨ ਦੇ ਅਧੀਨ ਹੀ ਰਹਿਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਕੋਈ ਕਿਤਾਬ ਨਹੀਂ, ਇਹ ਸਮੁਚੇ ਸਿੱਖ ਪੰਥ ਦੇ ਜਾਗਦੀ-ਜੋਤ ਗੁਰੂ ਹਨ।

ਪਰ ਇਸ ਤਰਾਂ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ। ਟਕਸਾਲ ਜਥਾ ਭਿੰਡਰਾਂਵਾਲੇ ਆਪਣੇ ਗੁਟਕਾ ਸਾਹਿਬ ਵਿੱਚ ਗੁਰਬਾਣੀ ਵਿੱਚ ਆਪਣੇ ਹਿਸਾਬ ਨਾਲ ਬਦਲਾਅ ਕਰਕੇ ਛਾਪ ਰਹੇ ਹਨ ਅਤੇ ਨਾਨਕਸਰ ਵਾਲਿਆਂ ਨੇ ਤਾਂ ਕੱਚੀ ਬਾਣੀ ਦੀ ਪੂਰੀ ਲਾਈਨ ਹੀ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਜੋੜ ਕੇ ਛਾਪ ਦਿੱਤੀ ਹੋਈ ਹੈ।

ਆਪ ਮੁਹਾਰੇ ਬਿਰਤੀ ਨਾਲ ਆਪਣੇ ਹਿਸਾਬ ਨਾਲ ਸਰੂਪ ਨੂੰ ਛਾਪਣ ਜਾਂ ਗੁਟਕੀਆਂ ਵਿਚ ਬਾਣੀ ਨਾਲ ਛੇੜਛਾੜ ਅਤਿ ਨਿੰਦਨਯੋਗ ਹੈ। ਪਰ ਇਹ ਵੀ ਸਚ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪੇ-ਸਰੂਪ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਹੱਥ-ਲਿਖਤ ਸਰੂਪ ਹੀ ਹੁੰਦੇ ਸਨ। ਹੱਥ ਲਿਖਤ ਹੋਣ ਕਰਕੇ ਉਤਾਰੇ ਕਰਦਿਆਂ ਕਈ ਵਾਰ ਲਗਾਂ-ਲਗਾਖਰਾਂ ਵਿੱਚ ਫ਼ਰਕ ਪੈ ਜਾਂਦਾ ਸੀ ਅਤੇ ਅਗਲੇ ਉਤਾਰੇ ਸਮੇਂ ਉਹ ਫਰਕ ਉਸੇ ਤਰ੍ਹਾਂ ਹੀ ਪੱਕਾ ਹੋ ਜਾਂਦਾ ਸੀ।

ਗਿਆਨੀ ਹਰਨਾਮ ਸਿੰਘ ਖਾਲਸਾ, ਜਥਾ ਭਿੰਡਰਾਂ, ਮਹਿਤਾ ਨੇ ਕਰਤਾਰਪੁਰੀ ਬੀੜ ਦਾ ਦਮਦਮੀ ਬੀੜ ਨਾਲੋਂ ਤਕਰੀਬਨ ਪੰਦਰਾ ਸੌ ਪਾਠ-ਭੇਦਾਂ ਦੀ ਸੂਚੀ ਆਪਣੀ ਪੁਸਤਕ 'ਗੁਰਬਾਣੀ ਪਾਠ ਦਰਪਣ' ਵਿੱਚ ਦੱਸੀ ਹੋਈ ਹੈ।

ਥਮਿੰਦਰ ਸਿੰਘ ਅਨੰਦ ਨੇ ਆਪਣੇ ਵਲੋਂ ਕੀਤੇ ਕਾਰਜ ਨੂੰ ਜਾਇਜ਼ ਦਸਣ ਵਾਸਤੇ ਕਈ ਹਵਾਲੇ ਅਤੇ ਪਰੈਸ-ਨੋਟ ਜਾਰੀ ਕੀਤੇ ਹਨ। ਆਪ-ਮੁਹਾਰੇ ਛਾਪਣ ਨੂੰ ਤਾਂ ਅਸੀਂ ਨਕਾਰ ਸਕਦੇ ਹਾਂ ਪਰ ਇਹ ਹਵਾਲੇ ਜਵਾਬ ਮੰਗਦੇ ਹਨ। (ਵੇਖੋ: https://sikhbookclub.com/pressrelease) ਸ਼੍ਰੋਮਣੀ ਕਮੇਟੀ ਨੇ ਪਾਠ-ਭੇਦਾਂ ਦੀ ਨਿਸ਼ਾਨਦੇਹੀ ਵਾਸਤੇ ੨੬ ਮਾਰਚ ੧੯੯੬ ਨੂੰ ਛੇ-ਮੈਂਬਰੀ ਕਮੇਟੀ ਬਨਾਈ ਸੀ ਜਿਸ ਦੇ ਕਨਵੀਨਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਨ। ਇਸ ਕਮੇਟੀ ਨੇ ਵੀ ਪਾਠ-ਭੇਦਾਂ ਦੀ ਸੁਧਾਈ ਦੀ ਅਪੀਲ ਕਰਦੇ ਆਪਣੀ ਰਿਪੋਰਟ ਦਾ ਅੰਤ ਇਹਨਾ ਸਤਰਾਂ ਨਾਲ ਕੀਤਾ:

"ਹਥ ਲਿਖਤ ਤਕਨੀਕ ਮਗਰੋਂ ਛਾਪੇ ਦੀ ਤਕਨੀਕ ਹੋਂਦ ਵਿਚ ਆਈ ਅਤੇ ਹੁਣ ਕੰਪਿਊਟਰ ਦੀ ਤਕਨੀਕ ਪ੍ਰਚਲਤ ਹੈ।
ਜੇਕਰ ਡਾਟਾ (data) ਕੰਪਿਊਟਰ ਵਿਚ ਵੀ ਛਾਪੇ ਦਿਆਂ ਗਲਤੀਆਂ ਵਾਲਾ ਸ਼ਾਮਲ ਹੋ ਗਿਆ ਤਾਂ ਇਹ ਅਸ਼ੁਧੀਆਂ ਅਗੇ ਤੋਂ ਅਗੇ ਚਲਦੀਆਂ ਜਾਣਗੀਆਂ ਜਿਸ ਨਾਲ ਵੱਡੀ ਹਾਨੀ ਹੋਣ ਦੀ ਸੰਭਾਵਨਾ ਹੈ।"

ਇਸ ਨਾਲ ਸ਼੍ਰੋਮਣੀ ਕਮੇਟੀ ਸਵਾਲਾਂ ਦੇ ਘੇਰੇ ਵਿਚ ਆ ਜਾਂਦੀ ਹੈ ਕਿ ਹੁਣ ਤਕ ਪਾਠ-ਭੇਦਾਂ ਦੀ ਸੁਧਾਈ ਕਿਉਂ ਨਾ ਕੀਤੀ ਗਈ? ੧੯੯੬ ਤੋਂ ੨੦੨੨ ਆ ਗਿਆ, ਕੰਪਿਊਟਰ ਤਕਨੀਕ ਤਾਂ ਘੋੜੇ ਦੀ ਰਫਤਾਰ ਤੋਂ ਵੀ ਤੇਜ਼ ਚਲ ਰਹੀ ਹੈ। ਇਹ ਅਸ਼ੁਧੀਆਂ ਕਦੋਂ ਦੂਰ ਹੋਣਗੀਆਂ ਤੇ ਕੌਣ ਕਰੇਗਾ?

ਸ਼੍ਰੋਮਣੀ ਕਮੇਟੀ ਵਲੋਂ ਗੰਭੀਰ ਮਸਲਿਆਂ ਤੇ ਚੁਪੀ ਵੱਟਣ ਦਾ ਨਤੀਜਾ ਹੀ ਹੈ ਕਿ ਦਮਦਮੀ ਟਕਸਾਲ, ਨਾਨਕਸਰ, ਅਤੇ ਥਮਿੰਦਰ ਸਿੰਘ ਅਨੰਦ ਵਲੋਂ ਆਪ-ਮੁਹਾਰੇ ਤਬਦੀਲੀਆਂ ਕਰਨ ਦਾ ਮੋਕਾ ਮਿਲਦਾ ਹੈ।

ਜਿਤਨੇ ਵੀ ਪੰਥਕ ਮਸਲੇ ਹਨ ਉਸਦਾ ਵਿਵਾਦ-ਰੂਪ ਬਣ ਜਾਣ ਦਾ ਵੱਡਾ ਕਾਰਨ ਇਹ ਹੀ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਜਥੇਦਾਰ ਵਲੋਂ ਸਮੇਂ ਸਿਰ ਫੈਸਲਾ ਲੈਣ ਦੀ ਥਾਂ ਠੰਡੇ ਬੱਸਤੇ ਵਿਚ ਪਾ ਦਿੱਤਾ ਜਾਂਦਾ ਹੈ। ਇਸ ਦੁਚਿੱਤੀ ਨੇ ਪੰਥਕ ਧਿਰਾਂ ਵਿਚ ਬਹੁਤ ਤਨਾਵ ਵਧਾ ਦਿੱਤਾ ਹੈ।

ਊਮੀਦ ਹੈ ਹਮੇਸ਼ਾ ਦੀ ਤਰਾਂ "ਛੇਕਣ" ਦੇ ਫੈਸਲਿਆਂ ਨਾਲ ਮਸਲੇ ਨੂੰ ਦਬਾਈਆ ਨਹੀਂ ਜਾਵੇਗਾ, ਪਰ ਪਾਠ-ਭੇਦਾਂ ਵਿਚ ਲੋੜੀਂਦੀ ਸੋਧਾਈ ਦਾ ਪਰੋਗਰਾਮ ਪੰਥ ਅਗੇ ਰੱਖਿਆ ਜਾਵੇਗਾ।

ਧੰਨਵਾਦ ਸਹਿਤ।

ਗੁਰਪ੍ਰੀਤ ਸਿੰਘ ਜੀਪੀ.

The discussion

0 comments

No comments yet. Start the conversation below.

Leave a comment

Your email address will not be published.

Keep reading

0 views0 comments

ਭੱਟਾਂ ਦੇ ਸਵਈਏ ਵਿਚ ਆਈ ਗੁਰੂ ਦੀ ਜਾਤ ਬਾਰੇ ਪਾਏ ਭੁਲੇਖੇ

ਸਮਾਜ ਵਿਚ ਪਰਵਾਨਿਤ ਹੋ ਚੁਕੀਆਂ ਜਾਤਾਂ ਬ੍ਰਾਹਮਣ ਨੇ ਨਹੀਂ ਬਣਾਈਆਂ, ਉਸਨੇ ਪਹਿਲਾਂ ਤੋਂ ਚਲੀ ਆ ਰਹੀ ਜਾਤਾਂ ਨੂੰ ਵਰਣ-ਵਿਵਸਥਾ ਵਿਚ ਘੜਕੇ ਊਂਚ-ਨੀਚ ਦੇ ਭੇਦ-ਭਾਵ ਦਾ ਮੱਕੜਜਾਲ ਬੁਣਿਆ ਹੈ

Read the essay
0 views0 comments

डॅा. धर्मवीर का आजीवक धर्म

डॅा. धर्मवीर की किताब का विश्लेषण पाठकों के लिए लाभकारी होगा, इसलिए कि एक ही बार में बहुत सारे पथभ्रष्ट विचारों की चर्चा की जा सकती है जिनसे समाज को सावधान होना ज़रूरी है

Read the essay