The Incisive Pen

ਗੁਰੂ ਗ੍ਰੰਥ ਬਨਾਮ 'ਗੁਰੂ ਪੰਥ' / Guru-Granth vs ‘Guru-Panth’

ਸਿੱਖਾਂ ਨੇ ਕੁਝ ਐਸੇ ਕਾਰਜ ਅਤੇ ਫੈਸਲੇ ਕਰਨ ਦੀ ਲੋੜ ਸਮਝ ਲਈ ਹੈ ਜੋ 'ਗੁਰੂ-ਗ੍ਰੰਥ' ਅਨੂਕੂਲ ਨਹੀਂ, 'ਗੁਰੂ-ਪੰਥ' ਇਸੇ ਲੋੜ ਦੀ ਉਪਜ ਹੈ। Sikhs have felt need of certain actions and decisions which are not aligned with Guru Granth Sahib, ‘Guru-Panth’ is the product of this very need.

Never miss a post

ਗੁਰੂ ਗ੍ਰੰਥ ਬਨਾਮ 'ਗੁਰੂ ਪੰਥ' / Guru-Granth vs ‘Guru-Panth’

ਸਿੱਖਾਂ ਨੇ ਕੁਝ ਐਸੇ ਕਾਰਜ ਅਤੇ ਫੈਸਲੇ ਕਰਨ ਦੀ ਲੋੜ ਸਮਝ ਲਈ ਹੈ ਜੋ 'ਗੁਰੂ-ਗ੍ਰੰਥ' ਅਨੂਕੂਲ ਨਹੀਂ, 'ਗੁਰੂ-ਪੰਥ' ਇਸੇ ਲੋੜ ਦੀ ਉਪਜ ਹੈ।

Sikhs have felt need of certain actions and decisions which are not aligned with Guru Granth Sahib, ‘Guru-Panth’ is the product of this very need.

Guru Granth vs Guru Panth

"ਗੁਰੂ-ਗ੍ਰੰਥ ਅਤੇ ਗੁਰੂ-ਪੰਥ ਮਿਲਕੇ ਸੰਪੂਰਨ ਹੁੰਦੇ ਹਨ"- ਇਹ ਅਖਾਣ ਅੱਜਕਲ ਸਟੇਜਾਂ ਤੋਂ ਬਹੁਤ ਸੁਣਨ ਨੂੰ ਮਿਲਦਾ ਹੈ। ਇਹ ਭਰਮਾਉ ਵਿਚਾਰ ਪੰਥਕ ਵਿਦਵਾਨਾਂ ਵੱਲੋਂ ਇਤਨੀ ਵਾਰ ਦੁਹਰਾਇਆ ਜਾ ਰਿਹਾ ਹੈ ਕੀ ਆਮ ਸਿੱਖ ਦੀ ਮਾਨਸਕਤਾ ਵਿੱਚ ਵੀ ਇਹ ਬੈਠਦਾ ਜਾ ਰਿਹਾ ਹੈ। ਅਠਾਰ੍ਹਵੀਂ ਸਦੀ ਦੇ ਸਿੱਖਾਂ ਦੀ ਲਿਖਤਾਂ ਵਿੱਚ ਵੀ 'ਗੁਰੂ-ਪੰਥ' ਦਾ ਹਵਾਲਾ ਮਿਲ ਜਾਂਦਾ ਹੈ। ਅਗਿਆਨਤਾ ਵਿੱਚੋਂ ਜਨਮੇ ਇਸ ਵਿਚਾਰ ਨੂੰ ਚੁਨੌਤੀ ਦੇਣਾ ਜ਼ਰੂਰੀ ਹੈ ਕਿਉਂਕੀ ਸਿੱਖ ਵਾਸਤੇ ਗੁਰੂ ਦੇ ਬਰਾਬਰ ਕੋਈ ਨਹੀਂ ਹੋ ਸਕਦਾ ਅਤੇ ਸਿੱਖ ਦਾ ਗੁਰੂ ਸ਼ਬਦ ਹੈ ਭਾਵ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਇੱਕ ਹੈ ਅਤੇ ਉਹ ਪੂਰਾ ਹੈ:
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ (ਪੰਨਾ ੬੪੬)
ਗੁਰੁ ਪੂਰਾ ਮੇਰਾ ਗੁਰੁ ਪੂਰਾ ॥ (ਪੰਨਾ ੯੦੧)
ਗੁਰੁ ਪੂਰਾ ਪੂਰੀ ਤਾ ਕੀ ਕਲਾ ॥ (ਪੰਨਾ ੧੩੩੯)
ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ॥ (ਪੰਨਾ ੧੦੦੨)

ਇਹ ਭਟਕਣਾ ਸਿਧਾਂਤਕ ਕਮਜ਼ੋਰੀ ਕਾਰਨ ਹੈ

ਸ਼ਬਦ-ਗੁਰੂ ਇੱਕ ਨਿਵੇਕਲਾ ਅਤੇ ਵਿਲੱਖਣ ਸੰਕਲਪ ਹੈ ਜੋ ਗੁਰਬਾਣੀ ਦੀ ਗੰਭੀਰ ਵਿਚਾਰ ਰਾਹੀਂ ਹੀ ਸਮਝਿਆ ਜਾ ਸਕਦਾ ਹੈ। ਅਫ਼ਸੋਸ, ਅੱਜ ਸਿੱਖ ਜੀਵਨ ਜਾਚ ਵਿੱਚ ਗੁਰਬਾਣੀ-ਵਿਚਾਰ ਲਈ ਸਥਾਨ ਅਤੇ ਸਮਾਂ ਘਟਦਾ ਜਾ ਰਿਹਾ ਹੈ, ਜਿਸ ਕਾਰਨ ਐਸੇ ਵਿਚਾਰ ਸਿੱਖਾਂ ਦੀ ਮਾਨਸਕਤਾ ਵਿੱਚ ਘਰ ਕਰ ਰਹੇ ਹਨ ਜੋ ਗੁਰਮਤਿ ਅਨੁਕੂਲ ਨਹੀਂ।

ਮਨੁਖ ਦੀ ਕਮਜ਼ੋਰੀ ਰਹੀ ਹੈ ਕਿ ਕਿਸੇ ਦੇਹਧਾਰੀ ਦੀ ਅਗਵਾਈ ਉਸਨੂੰ ਪਰਮਾਰਥ ਦੇ ਰੱਸਤੇ ਲਈ ਸੌਖਾ ਜਾਪਦਾ ਹੈ, ਪਰ ਅਸਲ ਵਿੱਚ ਇਹ ਉਸਦੇ ਸ਼ੋਸ਼ਣ ਦਾ ਕਾਰਨ ਬਣਦਾ ਹੈ। ਚਾਹੇ ਇਸ ਵਿੱਚ ਕਿਸੇ ਨੂੰ ਸੰਦੇਹ ਨਹੀਂ ਕੀ ਸਿੱਖੀ ਵਿੱਚ ਦੇਹਧਾਰੀ ਪਰੰਪਰਾ ਪੂਰਨ ਰੂਪ ਵਿੱਚ ਬੰਦ ਹੈ, ਪਰ ਸ਼ਬਦ-ਗੁਰੂ ਦੇ ਸੰਕਲਪ ਦੀ ਗੰਭੀਰਤਾ ਨੂੰ ਨਾ ਸਮਝਣ ਕਾਰਨ, 'ਪੰਥ' ਨੂੰ ਹੀ ਗੁਰੂ ਬਣਾ ਦੇਣਾ ਦੇਹਧਾਰੀ ਦੀ ਅਗਵਾਈ ਲਈ ਭਟਕਣਾ ਹੈ।

ਪਰ ਇਸ ਸਿਧਾਂਤਕ ਕਮਜ਼ੋਰੀ ਨੂੰ ਅਕਸਰ ਇਤਿਹਾਸਕ ਪਰਿਪੇਖ ਅਧੀਨ ਸਿੱਧ ਕੀਤਾ ਜਾਂਦਾ ਹੈ। ਕੁਝ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ:

੧) ਦਸ਼ਮੇਸ਼ ਗੁਰੂ ਨੇ ਆਪ ਪੰਜ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪਾਹੁਲ ਲਈ ਅਤੇ 'ਆਪੇ ਗੁਰ ਚੇਲਾ' ਨਾਲ ਪੰਜ ਪਿਆਰੀਆਂ ਨੂੰ ਗੁਰੂ ਦੇ ਬਰਾਬਰ ਸਥਾਪਤ ਕੀਤਾ।

ਧਿਆਨ ਰਹੇ, ਖ਼ਾਲਸੇ ਦੀ ਸਾਜਨਾ ਮਨੁਖੀ ਇਤਿਹਾਸ ਦਾ ਬੇਮਿਸਾਲ ਅਧਿਆਇ ਹੈ, ਪਰ ਇਸ ਨਾਲ ਪੰਜ ਪਿਆਰੇ ਗੁਰੂ ਬਰਾਬਰ ਨਹੀਂ ਹੋ ਜਾਂਦੇ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਰਤਾਰੇ ਨਾਲ ਆਮ ਸਿੱਖ ਨੂੰ ਹੀ ਸਿੱਖੀ ਦੇ ਫੈਲਾਅ ਦੀ ਜ਼ਿਮੇਵਾਰੀ ਦਿੱਤੀ ਹੈ ਅਤੇ ਪੂਜਾਰੀ ਨੂੰ ਸੰਸਥਾਪਕ ਢੰਗ ਨਾਲ ਕੱਢਿਆ ਹੈ। ਸੰਗਤ ਆਪਣੇ ਵਿੱਚੋਂ ਖੰਡੇ-ਬਾਟੇ ਦੀ ਪਾਹੁਲ ਦੇ ਧਾਰਨੀ ਪੰਜ ਸਿੰਘ ਜਾਂ ਕੌਰ ਚੁਣ ਸਕਦੀ ਹੈ, ਜੋ ਹੋਰਾਂ ਨੂੰ ਵੀ ਪਾਹੁਲ ਦੀ ਦਾਤ ਦੇਣ। ਇਹ ਜ਼ਿਮੇਵਾਰੀ ਹੈ, ਗੁਰੂ ਦੇ ਬਰਾਬਰ ਅਧਿਕਾਰ ਨਹੀਂ। ਗੁਰਬਾਣੀ ਵਿੱਚ ਵੀ ਗੁਰੂ ਆਪ ਗੁਰਸਿੱਖਾਂ ਦੀ ਉਪਮਾ ਵਿੱਚ ਚਰਣ ਧੂੜ ਮੰਗਦਾ ਹੈ। ਇਹ ਵੀ "ਅਵਰਹ ਨਾਮੁ ਜਪਾਵੈ" ਭਾਵ ਗੁਰਬਾਣੀ ਉਪਦੇਸ਼ ਨੂੰ ਫੈਲਾਉਣ ਦੀ ਜ਼ਿਮੇਵਾਰੀ ਵੱਜੋਂ ਹੈ, ਗੁਰਸਿੱਖ ਕਦੇ ਆਪ ਆਪਣੀ ਧੂੜ ਗੁਰੂ ਨੂੰ ਨਹੀਂ ਛੌਹਣ ਦਿੰਦਾ:
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ (ਪੰਨਾ ੩੦੫)
ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥ (ਪੰਨਾ ੩੦੭)

੨) ਪੰਜ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਕੀਤਾ ਸੀ ਕੀ ਉਹ ਚਮਕੌਰ ਦੀ ਗੜ੍ਹੀ ਛੱਡ ਜਾਣ।

ਇਹ ਸਮੇਂ ਦੇ ਹਾਲਾਤ ਅਤੇ ਲੋੜ ਨੂੰ ਸਮਝਦੇ ਹੋਏ ਇੱਕ ਯੁਧ ਨੀਤੀ ਸੀ ਜਿਸਦੀ ਸਾਰਿਆਂ ਦੀ ਸਲਾਹ ਨਾਲ ਫੈਸਲਾ ਲਿਤਾ ਗਿਆ। ਇਸ ਨਾਲ ਪੰਜ ਪਿਆਰਿਆਂ ਦੇ ਗੁਰੂ ਦੇ ਬਰਾਬਰ ਹੋ ਜਾਣਾ ਅੱਤਕਥਨੀ ਹੈ। ਗੁਰੂ ਅਰਜਨ ਸਾਹਿਬ ਜੀ ਨੇ ਵੀ (ਗੁਰੂ) ਹਰਗੋਬਿੰਦ ਸਾਹਿਬ ਜੀ ਵਾਸਤੇ ਦਿਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਦਿੱਲੀ ਦੇ ਸਿੱਖਾਂ ਦੇ ਕਹਿਣ ਤੇ ਮੋੜਿਆ ਸੀ। ਇਸ ਨਾਲ ਦਿੱਲੀ ਦੇ ਸਿੱਖ ਗੁਰੂ ਨਹੀਂ ਬਣ ਜਾਂਦੇ।

ਗੁਰੂ ਗੋਬਿੰਦ ਸਿੰਘ ਜੀ ਨੇ ਸਿਧਾਂਤਕ ਫੈਸਲੇ ਲੈਣ ਲੱਗਿਆਂ ਕਿਸੇ ਦੀ ਸਲਾਹ ਨਹੀਂ ਸੀ ਮੰਗੀ। ਦੇਹਧਾਰੀ ਗੁਰੂ ਪਰੰਪਰਾ ਨੂੰ ਸਮਾਪਤ ਕਰਕੇ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਲੱਗਿਆਂ ਉਹਨਾਂ ਪੰਜ ਪਿਆਰਿਆਂ ਕੋਲੋਂ ਨਹੀਂ ਪੁਛਿਆ। ਇਹ ਸਿੱਖ ਦਾ ਅਧਿਕਾਰ ਖੇਤਰ ਨਹੀਂ ਹੈ।

ਇਸ ਵਿੱਚ ਕੋਈ ਸ਼ਕ ਨਹੀਂ ਕੀ ਗੁਰੂ ਨੇ ਸਾਨੂੰ ਪੰਚ-ਪ੍ਰਧਾਨੀ ਸੰਕਲਪ ਰਾਹੀਂ ਪੰਥਕ ਮੱਸਲੇ ਹੱਲ ਕਰਨ ਦਾ ਰਾਹ ਦਰਸਾਇਆ ਹੈ। ਪਰ, ਪੰਚ-ਪ੍ਰਧਾਨੀ ਜਾਂ ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈਣੀ ਹੈ ਭਾਵ ਗੁਰੂ ਕੋਲੋਂ ਸੇਧ ਲੈਣੀ ਹੈ, ਆਪ ਗੁਰੂ ਨਹੀਂ ਬਣ ਜਾਣਾ।

ਭਟਕਣਾ ਦੇ ਪਿੱਛੇ ਦੀ ਲੋੜ

ਕੀ ਕਾਰਨ ਹੈ ਕਿ 'ਗੁਰੂ-ਪੰਥ' ਦੇ ਬਹਾਨੇ ਸਿੱਖ ਆਪ ਗੁਰੂ ਬਣਨਾ ਚਾਹੁੰਦਾ ਹੈ? ਕੁਝ ਇਹ ਦਲੀਲ ਵੀ ਦਿੰਦੇ ਹਨ ਕੀ ਗੁਰੂ-ਗ੍ਰੰਥ ਉਪਦੇਸ਼ ਕਰਦਾ ਹੈ ਤਾਂ 'ਗੁਰੂ-ਪੰਥ' ਕਾਰਜ ਕਰਦਾ ਹੈ। ਜੇ ਕਾਰਜ ਨਹੀਂ ਹੋਵੇਗਾ ਤਾਂ ਉਪਦੇਸ਼ ਦਾ ਕੋਈ ਫਾਇਦਾ ਨਹੀਂ। ਇਸ ਲਈ ਗੁਰੂ-ਗ੍ਰੰਥ ਅਤੇ ‘ਗੁਰੂ-ਪੰਥ’ ਦਾ ਸੁਮੇਲ ਲਾਜ਼ਮੀ ਹੈ।

ਇਹ ਬਹੁਤ ਨੀਵੇਂ ਪੱਧਰ ਦੀ ਵਿਚਾਰ ਹੈ। ਭਲਾ, ਗੁਰਸਿੱਖ ਬਣ ਕੇ ਉਹ ਕਾਰਜ ਕਿਉਂ ਨਹੀਂ ਕੀਤੇ ਜਾ ਸਕਦੇ। ਅਗਰ ਸੰਗਤੀ ਰੂਪ ਵਿੱਚ ਚੰਗੇ ਫੈਸਲੇ ਹੋਏ ਹਨ, ਤਾਂ ਗੁਰਸਿੱਖ ਦੇ ਤੌਰ ਤੇ ਵੀ ਤਾਂ ਹੋ ਸਕਦੇ ਹਨ। ਗੁਰੂ ਹੋਣ ਦਾ ਦਾਅਵਾ ਕਿਉਂ ਕਰਨਾ ਪੈਂਦਾ?

ਇਸਦਾ ਕਾਰਨ ਇਹ ਹੈ ਕੀ ਸਿੱਖਾਂ ਨੇ ਕੁਝ ਐਸੇ ਕਾਰਜ ਅਤੇ ਫੈਸਲੇ ਕਰਨ ਦੀ ਲੋੜ ਸਮਝ ਲਈ ਹੈ ਜੋ ਗੁਰੂ-ਗ੍ਰੰਥ ਅਨੂਕੂਲ ਨਹੀਂ, 'ਗੁਰੂ-ਪੰਥ' ਇਸੇ ਲੋੜ ਦੀ ਉਪਜ ਹੈ। ਵਿਦਵਾਨਾਂ ਨੂੰ ਛੇਕਣ ਦੇ ਹੁਕਨਾਮੇ ਇਹਨਾ ਕਾਰਜਾਂ ਦਾ ਹਿੱਸਾ ਹੈ। ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਰਹਿਤ ਮਰਯਾਦਾ ਦੇ ਨਾਮ ਹੇਠ ਉਹ ਕੁਝ ਪਰਵਾਣ ਕਰਵਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਜੋ ਗੁਰਬਾਣੀ ਅਨੁਕੂਲ ਨਹੀਂ। ਇਹੀ ਕਾਰਨ ਹੈ ਕੀ ਸਭ ਦੀ ਮਰਯਾਦਾ ਨੂੰ 'ਗੁਰੂ-ਪੰਥ' ਵੱਲੋਂ ਪਰਵਾਣਗੀ ਮਿਲੀ ਹੋਈ ਹੈ, ਫ਼ਿਰ ਵੀ ਕਿਸੇ ਦੀ ਰਹਿਤ ਮਰਯਾਦਾ ਨਾ ਤਾਂ ਇੱਕ-ਦੂਜੇ ਨਾਲ ਮੇਲ ਖਾਂਦੀ ਹੈ ਅਤੇ ਨਾ ਹੀ ਗੁਰਬਾਣੀ ਨਾਲ।

'ਪੰਥ' ਸ਼ਬਦ ਦੀ ਵਰਤੋਂ ਵੀ ਗੁਰਬਾਣੀ ਆਸ਼ੇ ਅਨੁਸਾਰ ਨਹੀਂ ਹੋ ਰਹੀ। ਗੁਰਬਾਣੀ ਵਿੱਚ 'ਪੰਥ' ਹਮੇਸ਼ਾ ਰਸਤੇ ਵਾਸਤੇ ਆਇਆ ਹੈ। ਇਸ ਤਰਾਂ 'ਗੁਰੂ-ਪੰਥ' ਦਾ ਅੱਖਰੀ ਅਰਥ ਗੁਰੂ ਵੱਲੋਂ ਦਰਸਾਇਆ ਰਸਤਾ ਹੋਇਆ, ਤਿਆਰ-ਬਰ-ਤਿਆਰ ਸਿੰਘਾਂ ਦਾ ਜੱਥਾ ਨਹੀਂ। ਰਸਤੇ ਤੇ ਚਲਣ ਵਾਲੇ ਪੰਥਕ ਹੋ ਸਕਦੇ ਹਨ, ਪੰਥ ਨਹੀਂ। ਸਿੱਖ ਨੇ ਗੁਰੂ ਦੇ ਦੱਸੇ ਪੰਥ ਭਾਵ ਰਸਤੇ ਤੇ ਚਲਣਾ ਹੈ, ਆਪ ਪੰਥ ਨਹੀਂ ਬਣ ਜਾਣਾ:
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥ (ਪੰਨਾ ੨੨੯)

ਗੁਰੂ ਦੇ ਕਾਰਜ

ਆਉ ਗੁਰੂ ਦੇ ਕੁਝ ਮੁੱਖ ਕਾਰਜਾਂ ਨੂੰ ਜਾਣੀਏ ਅਤੇ ਵਿਚਾਰ ਕਰੀਏ ਕਿ ਇਹ ਕਾਰਜ 'ਗੁਰੂ-ਪੰਥ' ਕਰ ਸਕਦਾ ਹੈ?

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥
ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥ (ਪੰਨਾ ੨੮੬)

ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥ (ਪੰਨਾ ੪੯)

ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥ (ਪੰਨਾ ੬੬)

ਸਤਿਗੁਰੂ ਨਾਮ ਰੂਪੀ ਰੱਬੀ ਗੁਣਾ ਦਾ ਭੰਡਾਰ ਹੈ। ਗੁਰੂ ਨਾਮ ਰਾਹੀਂ ਸਿੱਖ ਦੀ ਦੁਰਮਤਿ ਅਤੇ ਵਿਕਾਰ ਦੂਰ ਕਰਦਾ ਹੈ ਜਿਸ ਨਾਲ ਉਸਦੇ ਭਰਮ ਰੂਪੀ ਬੰਧਨ ਕੱਟੇ ਜਾਂਦੇ ਹਨ। ਗੁਰ-ਸ਼ਬਦ ਦੀ ਵਿਚਾਰ ਰਾਹੀਂ ਭਰਮ ਰਹਿਤ ਹੋਕੇ ਹਉਮੈ ਮੁਕਤ ਹੋਇਆ ਜਾ ਸਕਦਾ ਹੈ।

ਅੱਜ ਸਿੱਖ ਸਮਾਜ ਦਾ ਵੱਡਾ ਹਿੱਸਾ ਭਰਮਾਂ ਅਤੇ ਕਰਮਕਾਂਡਾਂ ਵਿੱਚ ਫੱਸਿਆ ਪਿਆ ਹੈ। ਇਨ੍ਹਾਂ ਵਿੱਚੋਂ ਹੀ 'ਤਿਆਰ-ਬਰ-ਤਿਆਰ' ਖੁਦ ਨੂੰ ਕਦੇ 'ਦਲ ਪੰਥ ਖ਼ਾਲਸਾ' ਅੱਖਵਾਉਂਦੇ ਹਨ ਤੇ ਕਦੇ 'ਗੁਰੂ-ਪੰਥ' ਹੋਣ ਦਾ ਦਾਅਵਾ ਕਰਦੇ ਹਨ। ਗੁਰੂ ਤੋਂ ਬੇਮੁਖ ਹੋਕੇ, ਸਿੱਖੀ ਕਿਵੇਂ ਵੱਧ-ਫ਼ੁੱਲ ਸਕੇਗੀ?

ਆਉ, ਅਸੀਂ ਨਿਮਾਣੇ ਗੁਰਸਿੱਖ ਰਹਿ ਕੇ ਆਪਣੇ ਕਾਰਜ ਸਵਾਰਨਾ ਸਿੱਖੀਏ:
ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ (ਪੰਨਾ ੨੮੬)

ਗੁਰਪ੍ਰੀਤ ਸਿੰਘ ਜੀਪੀ


“The Guru-Granth and the ‘Guru-Panth’ together forms the complete Guru” — this saying is now frequently heard from stages. This misleading idea is being repeated so often by Panthic scholars that it is gradually settling into the Sikh psyche. References to the 'Guru-Panth' are also found in the texts of the eighteenth-century Sikhs. It is necessary to challenge this notion born of ignorance, because for a Sikh nothing can be equal to the Guru, and the Sikh’s Guru is the Shabad — that is, only Sri Guru Granth Sahib Ji. The Guru is One and is pefectly complete:

There is one Bani, one Guru, and one Shabad to contemplate. (Ang 646)
My Guru is perfect, perfectly complete. (Ang 901)
Perfect is the Guru, perfect is His power. (Ang 1339)
Says Nanak: when one meets the Perfect Guru, the mind’s anxieties depart. (Ang 1002)

Confusion arises from doctrinal weakness.

The concept of the Shabad-Guru is unique and profound and can only be understood through deep reflection on Gurbani. Sadly, in Sikh life today, the space and time for Gurbani-vichaar is shrinking, which is why ideas that are not in harmony with Gurmat are taking root in Sikh psyche.

Human weakness has always been that following a physical leader (deh-dhaari) feels easier on the spiritual path, but in reality it leads to exploitation. While no one doubts that Guru in human forms were conclusively ended in Sikhi, failure to grasp the depth of the Shabad-Guru concept leads people to make the 'Panth' itself into the Guru — which is simply another human form.

This doctrinal weakness is often justified by historical arguments. For example:

1) Guru Gobind Singh Ji received Khande-di-Pahul from the Panj Pyare and, with the saying of “Aape Gur Chela,” established them as equal to the Guru.
The creation of the Khalsa is indeed a unique chapter in human history, but it does not make the Panj Pyare equal to the Guru. Through this act, Guru Gobind Singh Ji entrusted ordinary Sikhs with the responsibility of spreading Sikhi and dismantled priestly authority. The Sangat may select five initiated Singhs or Kaur to administer Pahul, but this is a responsibility — not authority equal to the Guru. Even in Gurbani, the Guru asks for the dust of the Gursikh’s feet, out of responsibility of Gursikh to spread the Naam, not because the Gursikh is equal to the Guru:
Nanak begs for the dust of that Gursikh who himself contemplates on the Naam and inspires others to do so. (Ang 305)
Nanak asks for the dust of those, who are like-minded dear Gursikhs. (Ang 307)

2) The Panj Pyare ordered Guru Gobind Singh Ji to leave the fort of Chamkaur.
This was a strategic military decision taken in a specific situation through collective counsel. It does not make the Panj Pyare equal to the Guru. Similarly, Guru Arjan Sahib accepted the advice of the Delhi Sangat regarding a rejecting marriage proposal for (Guru) Hargobind Sahib of Diwan Chandu’s — but that did not make the Delhi Sikhs equal to the Guru.

When Guru Gobind Singh Ji made doctrinal decisions, he did not seek anyone’s approval or advice. When he ended the line of Gurus in Human form and bestowed Guruship on Sri Guru Granth Sahib Ji, he did not ask the Panj Pyare — because this is not the domain of the Sikhs; it belongs only to the Guru.

Yes, the Guru has given us the concept of Panj-Pradhani (collective leadership) for resolving Panthic matters. But Panj-Pradhani or Panj Pyare must take guidance from Gurbani — that is, from the Guru — not become the Guru itself.

Need behind deviation

Why does the Sikh, under the pretext of ‘Guru-Panth,’ wish to become the Guru? Some argue that Guru Granth Sahib imparts guidance while the ‘Guru-Panth’ carries out actions, and that teaching without action is meaningless — therefore both must be combined.

This is shallow thinking. Why can these actions be done as Gursikhs? If collective decisions have been good, they can be made as Sikhs — why claim Guruship?

The real reason is that Sikhs have felt need of certain actions and decisions which are not aligned with Guru Granth Sahib, ‘Guru-Panth’ is the product of this very need. Issuing ‘hukamnamas’ (fatwas) to silence scholars is part of this. Various institutions and sects try to legitimize anti-Gurmat practices under the name of Rehat Maryada. That is why, despite being approved by the so-called 'Guru-Panth,' these Maryadas contradict one another and also contradict Gurbani.

Even the word “Panth” is being misused. In Gurbani, Panth means a path, not a body of people. Thus, the literal meaning of ‘Guru-Panth’ is the path shown by the Guru, not a group of initiated Sikhs. Those who walk on the path are Panthic; but they are not the Panth itself. A Sikh must walk on the Guru’s path, not declare himself the Panth:
Without the Guru, the panth is not known; how can one proceed? (Ang 229)

Guru's Task

Let us now look at the main functions of the Guru and ask whether any 'Guru-Panth' can perform them:
The True Guru cherishes the Sikh.
He is forever compassionate to His servant.
The Guru removes the Sikh’s evil intellect.
Through the Guru’s Word, the Sikh utters the Naam.
The True Guru cuts the Sikh’s bonds.
The Guru’s Sikh turns away from vices.
The True Guru gives the Sikh the wealth of Naam.
The Guru’s Sikh is most fortunate.
The True Guru arranges both this world and the next for the Sikh.
Nanak: the True Guru cares for the Sikh with His very life. (Ang 286)

The True Guru is the perfect giver of the Naam, whose treasure is inexhaustible. (Ang 49)

Without the Shabad, illusion does not depart, nor does ego leave from within. (Ang 66)

The True Guru is the divine treasury of Naam, that is divine virtues. Through the Naam, the Guru removes evil intellect and vices, cutting the bonds of delusion. It is only through contemplation on the Gur-Shabad, one becomes free of doubt and ego.

Today a large section of Sikh society is trapped in illusions and fake ritualism. From among these, the so-called ever-ready (tiaar-bur-tiaar) groups sometimes call themselves ‘Dal Panth Khalsa’ and at other times claim to be the ‘Guru-Panth’. How can the Sikhi prosper by turning away from the Guru?

So let us learn to set our actions right as humble Gursikhs:
One who sells his mind to the True Guru — his tasks are fulfilled. (Ang 286)

Gurpreet Singh GP

The discussion

0 comments

No comments yet. Start the conversation below.

Leave a comment

Your email address will not be published.

Keep reading

0 views0 comments

ਸਿੱਖੀ ਖਿਲਾਫ ਖੱਬੇਪੱਖੀ ਤੇ ਬ੍ਰਾਹਮਣਵਾਦੀ ਸਾਂਝੇ ਕਿਉਂ

ਖੱਬੇਪੱਖੀਆਂ ਦਾ ਸਿੱਖੀ ਖਿਲਾਫ਼ ਭੁਗਤਣਾ, ਕੋਈ ਗੋਦੀ ਮੀਡੀਆ ਦੇ ਡਰ ਚੋਂ ਨਹੀਂ, ਬਲਕਿ ਵਿਚਾਰਧਾਰਾ ਦੇ ਉਹ ਗੂੜ੍ਹੇ ਭੇਦਾਂ ਵਿਚੋਂ ਜਨਮਿਆ ਹੈ ਜਿਸਨੂੰ ਹਰ ਸਿੱਖ ਲਈ ਸਮਝਨਾ ਬਹੁਤ ਜ਼ਰੂਰੀ ਹੈ।

Read the essay