The Incisive Pen

ਕਿਸਾਨ ਆਗੂਆਂ ਵਿਚ ਵਿਗਿਆਨਕ ਸੋਚ ਦੀ ਘਾਟ ਅੰਦੋਲਨ ਨੂੰ ਨੁਕਸਾਨ ਪਹੁੰਚਾਵੇਗੀ

ਕਿਸਾਨ ਆਗੂ ਮਹਾਂਮਾਰੀ ਦੀ ਨਾਸਮਝੀ ਕਾਰਨ ਜਿਥੇ ਲੋਕਾਂ ਵਿਚ ਲਾਪ੍ਰਵਾਹੀ ਫੈਲਾ ਰਹੇ ਹਨ ਉਥੇ ਹੀ ਸਰਕਾਰ ਤੇ ਦਬਾਅ ਪਾਉਣ ਦਾ ਸੁਨਿਹਰੀ ਮੌਕਾ ਵੀ ਗਵਾ ਰਹੇ ਹਨ

Never miss a post

ਕਿਸਾਨ ਆਗੂਆਂ ਵਿਚ ਵਿਗਿਆਨਕ ਸੋਚ ਦੀ ਘਾਟ ਅੰਦੋਲਨ ਨੂੰ ਨੁਕਸਾਨ ਪਹੁੰਚਾਵੇਗੀ

ਕਿਸਾਨ ਆਗੂ ਮਹਾਂਮਾਰੀ ਦੀ ਨਾਸਮਝੀ ਕਾਰਨ ਜਿਥੇ ਲੋਕਾਂ ਵਿਚ ਲਾਪ੍ਰਵਾਹੀ ਫੈਲਾ ਰਹੇ ਹਨ ਉਥੇ ਹੀ ਸਰਕਾਰ ਤੇ ਦਬਾਅ ਪਾਉਣ ਦਾ ਸੁਨਿਹਰੀ ਮੌਕਾ ਵੀ ਗਵਾ ਰਹੇ ਹਨ

ਕਿਸਾਨ ਆਗੂ ਕਦੇ ਕੋਰੋਨਾ ਮਹਾਂਮਾਰੀ ਤੋਂ ਇਨਕਾਰੀ ਹੋਣ ਦੀ ਸਟੇਟਮੈਂਟ ਦੇ ਰਹੇ ਹਨ, ਤਾਂ ਕਿਤੇ ਪਿੰਡਾ ਵਿਚ ਹੂੰਦੀਆਂ ਮੌਤਾਂ ਨੂੰ 5G ਟਾਵਰਾਂ ਨਾਲ ਦੱਸ ਕੇ ਪਹਿਲਾਂ ਤੋਂ ਫੈਲੀਆਂ ਅਫਵਾਹਾਂ ਨੂੰ ਹੋਰ ਹਵਾ ਦੇ ਰਹੇ ਹਨ। ਜਦ ਕਿ ਉਹਨਾ ਨੂੰ ਲੋਕਾਂ ਨੂੰ ਮਾਸਕ ਪਾਉਣ, ਇਕ-ਦੂਜੇ ਤੋਂ ਦੂਰੀ ਬਣਾਏ ਰਖੇ ਜਾਣ ਦੀ ਜਾਗਰੁਕਤਾ ਦੇ ਨਾਲ-ਨਾਲ ਟੀਕਾ ਲਗਵਾਉਣ ਦੀ ਜ਼ਰੂਰੀ ਸਲਾਹ ਵੀ ਦੇਣੀ ਚਾਹਿਦੀ ਹੈ।

ਅਗਰ ਕਿਸਾਨੀ ਕਾਨੂੰਨਾ ਦੇ ਨੁਕਸਾਨ ਬਾਰੇ ਜਾਨਕਾਰੀ ਲੈਣੀ ਹੋਵੇ ਤਾਂ ਕਿਸਾਨ ਆਗੂ ਹੀ ਇਸ ਵਿਸ਼ੇ ਦੇ ਮਾਹਰ ਹਨ। ਪਰ ਕੋਰੋਨਾ ਮਾਹਮਾਰੀ ਬਾਰੇ ਸਹੀ ਜਾਨਕਾਰੀ ਛੂਤ ਦੀ ਬਿਮਾਰੀ ਦੇ ਮਾਹਰ ਡਾਕਟਰ (infectious disease specialist) ਹੀ ਦੱਸ ਸਕਦੇ ਹਨ। ਅਤੇ 5G ਤਰੰਗਾਂ ਬਾਰੇ ਸਹੀ ਜਾਨਕਾਰੀ ਭੌਤਿਕ ਵਿਗਿਆਨੀ (physicists) ਕੋਲੋਂ ਲਈ ਜਾ ਸਕਦੀ ਹੈ।

ਵਾਹਿਗੁਰੂ ਦੀ ਮਿਹਰ ਸਦਕਾ ਹੁਣ ਤਕ ਅੰਦੋਲਨ ਨੂੰ ਮਹਾਮਾਰੀ ਕਰਕੇ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਇਸਦਾ ਸ਼ੁਕਰਾਨਾ ਕਰੋ, ਅਗੋਂ ਵਾਸਤੇ ਅਰਦਾਸ, ਪਰ ਹੰਕਾਰ ਨਾ ਕਰੋ। ਸਾਵਧਾਨੀ ਰਖੋ ਅਤੇ ਆਉਣ ਵਾਲੇ ਸਮੇਂ ਨੂੰ ਲੈਕੇ ਅਵੇਸਲੇ ਨਾ ਹੋਵੋ। ਵੈਸੇ ਪੰਜਾਬ, ਹਰਿਆਣੇ ਦੇ ਪਿੰਡਾ ਵਿਚ ਮਹਾਮਾਰੀ ਦਸਤਕ ਦੇ ਚੁਕੀ ਹੈ।

ਦਬਾਅ ਪਾਉਣ ਵਾਸਤੇ ਹਰ ਪ੍ਰੈੱਸ ਕਾਨਫਰੰਸ ਵਿਚ ਮਹਾਂਮਾਰੀ ਨੂੰ ਲੈਕੇ ਸਰਕਾਰ ਨੂੰ ਲਾਅਨਤਾਂ ਪਾਉਣੀਆਂ ਚਾਹੀਦੀਆਂ ਹਨ। ਦੂਨਿਆ ਨੂੰ ਦਸਣਾ ਚਾਹਿਦਾ ਹੈ ਕਿ ਕਿਸਾਨ ਵਾਸਤੇ ਕਾਲੇ ਕਾਨੂੰਨ ਕੋਰੋਨਾ ਬਰਾਬਰ ਹੀ ਘਾਤਕ ਹਨ। ਸਰਕਾਰ ਬੜੇ ਸ਼ਾਤਰਾਨਾ ਢੰਗ ਨਾਲ ਇਹ ਕਾਲੇ ਕਾਨੂੰਨ ਕੋਰੋਨਾ ਦੀ ਪਹਿਲੀ ਲਹਿਰ ਅਤੇ ਲਾਕਡਾਉਣ ਦਾ ਫਾਇਦਾ ਚੁਕਦੇ ਹੋਏ ਲਿਆਈ ਸੀ। ਤੇ ਹੁਣ ਫੇਰ ਮਹਾਂਮਾਰੀ ਦੀ ਆੜ ਵਿਚ ਹੀ ਅੰਦੋਲਨ ਖਤਮ ਕਰਨਾ ਚਾਹੁੰਦੀ ਹੈ। ਸਰਕਾਰ ਦੀ ਮਨਸ਼ਾ ਮਹਾਂਮਾਰੀ ਦੀ ਰੋਕਥਾਮ ਨਹੀਂ, ਬਲਕਿ ਲੋਕਾਂ ਦੀ ਅਜ਼ਾਦੀ ਕੁਚਲ ਕੇ ਪੂੰਜੀਪਤੀਆਂ ਦੇ ਹਿਤਾਂ ਦੀ ਰਾਖੀ ਕਰਨਾ ਹੈ। ਜੇਕਰ ਸਰਕਾਰ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਾਕਈ ਗੰਭੀਰ ਹੈ ਤਾਂ ਉਹ ਇਹਨਾ ਕਾਨੂੰਨਾ ਨੂੰ ਰੱਦ ਕਰੇ ਤਾਂਕਿ ਕਿਸਾਨ ਅਪਣੇ ਘਰ ਜਾ ਸਕਣ।

ਮਹਾਮਾਰੀ ਜਾਂ ਗੁਲਾਮੀ ਖਿਲਾਫ ਜੰਗ ਵਿਚੋਂ ਕਿਸਾਨ ਗੁਲਾਮੀ ਖਿਲਾਫ ਲੜਨ ਨੂੰ ਹੀ ਪਹਿਲ ਦੇਣਗੇ, ਕਿਉਂਕੀ ਅਜ਼ਾਦੀ ਸਭ ਤੋਂ ਅਹਿਮ ਹੈ। ਇਸੇ ਸੰਦੇਸ਼ ਨੂੰ ਪੂਰੀ ਦੁਨਿਆ ਵਿਚ ਪਹੁੰਚਾਉਣਾ ਚਾਹਿਦਾ ਹੈ ਤਾਕਿ ਸਰਕਾਰ ਤੇ ਦਬਾਅ ਵਧ ਸਕੇ। ਯੂਨਾਈਟਡ ਨੇਸ਼ਨ, ਡਬਲਯੂ.ਐਚ.ਔ. (WHO), ਮਨੁਖੀ ਅਧਿਕਾਰ ਸੰਗਠਨ, ਸਭ ਤੇ ਪਹੁੰਚ ਕਰਨੀ ਚਾਹੀਦੀ ਹੈ।

ਜਦ ਭਾਰਤੀ ਨਿਜ਼ਾਮ ਲਾਵਾਰਸ ਲਾਸ਼ਾਂ ਤੋਂ ਇਨਕਾਰੀ ਹੋ ਗਿਆ ਸੀ, ਫਿਰ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਕਨੇਡਾ, ਯੂ.ਕੇ ਜਾਕੇ ਮਨੁਖੀ ਅਧਿਕਾਰਾਂ ਦੀ ਭਾਰਤ ਵਿਚ ਹੂੰਦੀ ਉਲੰਘਣਾ ਦੀ ਗੰਭੀਰਤਾ ਸਮਝਾਈ। ਅੰਤਰ ਰਾਸ਼ਟਰੀ ਦਬਾਅ ਤੋਂ ਬਾਦ ਭਾਰਤ ਨੂੰ ਕਾਤਲ ਪੁਲਿਸ ਅਧਿਕਾਰੀਆਂ ਖਿਲਾਫ ਮੁਕੱਦਮੇ ਸ਼ੁਰੂ ਕਰਨੇ ਪਏ। ਕਿਸਾਨ ਆਗੂਆਂ ਦੇ ਵਫ਼ਦ ਨੂੰ ਵੀ ਇਸੇ ਤਰਾਂ ਪਹੁੰਚ ਕਰਨੀ ਚਾਹੀਦੀ ਹੈ।

ਇਸ ਸਮੇਂ ਕਰੋਨਾ ਤੇ ਕਾਬੂ ਪਾਉਣਾ ਪੂਰੀ ਦੁਨਿਆ ਦੀ ਸਾਂਝੀ ਪ੍ਰਾਥਮਿਕਤਾ ਹੈ। ਇਸ ਵਹਿਨ ਦੇ ਖਿਲਾਫ ਜਾਕੇ ਕਿਸਾਨਾ ਨੂੰ ਦੁਨਿਆ ਭਰ ਦੇ ਲੋਕਾਂ ਵਲੋਂ ਮਿਲੀ ਹਮਾਇਤ ਤੇ ਭਾਰੀ ਸੱਟ ਵਜੇਗੀ। ਜਿਸ ਮਹਾਂਮਾਰੀ ਨੂੰ ਪੂਰੀ ਦੁਨਿਆ ਦੀ ਵਿਗਿਆਨਕ ਸੰਸਥਾਵਾਂ ਮੰਨਦੀਆਂ ਹਨ, ਉਸਤੋਂ ਇਨਕਾਰੀ ਹੋਕੇ ਕਿਸਾਨ ਆਗੂ ਉਲਟਾ ਸਰਕਾਰ ਨੂੰ ਜਬਰ ਕਰਨ ਦਾ ਮੌਕਾ ਹੀ ਦੇ ਰਹੇ ਹਨ। ਇਸ ਜਬਰ ਨੂੰ ਨਿਆਂ ਸੰਗਤ ਸਾਬਿਤ ਕਰਨ ਵਾਸਤੇ ਸਰਕਾਰ ਕਿਸਾਨ ਆਗੂਆਂ ਦੇ ਮਹਾਂਮਾਰੀ ਬਾਰੇ ਗੈਰ ਜ਼ਿਮੇਵਾਰ ਬਿਆਨ ਦੁਨਿਆ ਸਾਹਮਣੇ ਰਖੇਗੀ।

ਸਾਨੂੰ ਸਭ ਨੂੰ ਅਤੇ ਕਿਸਾਨ ਆਗੂਆਂ ਨੂੰ ਇਹ ਗਲ ਮੰਨ ਲੈਣੀ ਚਾਹੀਦੀ ਹੈ ਕਿ ਉਹ ਹਰ ਵਿਸ਼ੇ ਦੇ ਜਾਨਕਾਰ ਨਹੀਂ ਹਨ। ਜਿਵੇਂ ਸਿੱਖੀ ਜਜ਼ਬਾਤਾਂ ਦੀ ਬੇਰੁਖੀ ਨੇ 26ਜਨਵਰੀ ਦੀ ਘਟਨਾ ਤੋਂ ਬਾਦ ਅੰਦੋਲਨ ਨੂੰ ਨੁਕਸਾਨ ਪਹੁੰਚਾਇਆ ਸੀ, ਉਸੇ ਤਰਾਂ ਹੁਣ ਵਿਗਿਆਨਕ ਸੋਚ ਦੀ ਘਾਟ ਵੀ ਭਾਰੀ ਨੁਕਸਾਨ ਪਹੰਚਾਵੇਗੀ। ਕਿਸਾਨ ਆਗੂਆਂ ਨੂੰ ਜਲਦ ਤੋਂ ਜਲਦ ਆਪਣੀ ਰਣਨੀਤੀ ਵਿਚ ਸੁਧਾਰ ਕਰਨਾ ਚਾਹਿਦਾ ਹੈ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

ਗੁਰਪ੍ਰੀਤ ਸਿੰਘ।
#repeallawstoendprotest
#FarmersProtest
#kisaanmajdoorektazindabad

The discussion

0 comments

No comments yet. Start the conversation below.

Leave a comment

Your email address will not be published.

Keep reading

0 views0 comments

ਗੁਰੂ ਗ੍ਰੰਥ ਸਾਹਿਬ ਦੇ ਛਾਪੇ ਵਿਚ ਪਾਠ-ਭੇਦਾਂ ਦੀ ਸੁਧਾਈ ਕਦੋਂ ਹੋਵੇਗੀ ਅਤੇ ਕੌਣ ਕਰੇਗਾ?

'ਜੇਕਰ ਡਾਟਾ (data) ਕੰਪਿਊਟਰ ਵਿਚ ਵੀ ਛਾਪੇ ਦਿਆਂ ਗਲਤੀਆਂ ਵਾਲਾ ਸ਼ਾਮਲ ਹੋ ਗਿਆ ਤਾਂ ਇਹ ਅਸ਼ੁਧੀਆਂ ਅਗੇ ਤੋਂ ਅਗੇ ਚਲਦੀਆਂ ਜਾਣਗੀਆਂ ਜਿਸ ਨਾਲ ਵੱਡੀ ਹਾਨੀ ਹੋਣ ਦੀ ਸੰਭਾਵਨਾ ਹੈ।'

Read the essay