A Book claryfing various doubts on Sikh Gurus & History
ਸਿੱਖ ਗੁਰੂਆਂ ਅਤੇ ਇਤਿਹਾਸ ਬਾਰੇ ਪਾਏ ਕਈ ਤਰਾਂ ਦੇ ਸ਼ੰਕਿਆਂ ਨੂੰ ਦੂਰ ਕਰਦੀ ਕਿਤਾਬ
सिख गुरुओं और इतिहास के बारे में डाले गए विभिन्न संदेहों को दूर करती पुस्तक
Press Release in English ਪੰਜਾਬੀ हिंदी

Click here to order Book
Gurpreet Singh GP has come up with a book full of original ideas, titled ‘Pratigaami Sandeh Se Srijnaatmak Prashn ki Aur’ in Hindi and ‘Pratigaami Shankian Ton Srijnaatmak Prashn Val’ in Punjabi, translating to ‘From Enslaving Doubts, To The Creative Question’.
There are very few books on Sikhi in Hindi literature. Gurpreet Singh GP says- “It was during Kisaan Andolan, I realized that despite Hindi speaking masses are attracted towards Sikhi, but there’s hardly any good books written in Hindi that can help them to learn more so that their attraction towards Sikhi sustains. The book is a humble effort in that direction.”
As title suggests, book deals with the range of doubts (or questions) on Sikh History or theology, raised by various sections of intellectuals in recent times. Like- Why do all the Sikh Gurus come from Khatri caste, but not from the oppressed caste? Author has dared to take such sensitive questions head-on and call them enslaving doubts. He finds them as distraction from the real question of the way for human sovereignty. Author writes in preface which translates- “These questions are neither correct from ideological perspective nor do they represent correct understanding of history. This is either the product of incomplete knowledge and arrogance like the splash of a half-filled pot, or because of jealousy towards the Sikhs.” The reasoning is given in four ways, and they form the four sections of the book: Ideological Aspect, Societal & Cultural Aspect, Historical Aspect, And Their Aspect.
‘And Their Aspect’ (Aur Unka Paksh) deals with the critical analysis of the writings of Prof Ronki Ram, Dr. Dharamveer, and touches upon other Dalit activists like Babu Mangu Ram Magowalia. Author has done detailed analysis on the political and ideological reasons for Dr B.R. Ambedkar initiating into Navyaan Buddhism.
The book is one of the unique efforts of critical analysis on Dalit intellectualism through the touchstone of Gurbani, and hence open new avenues for Dalit activism.
His first series of thought-provoking books were published in 2019 titled – ‘Sole Enemy of a Sikh, Brahmanism’ in English; and ‘Sikh Da Ikko Vairee, Brahmanvaad’ in Punjabi. This is the second series of books by the author. The first copy of Hindi edition was presented to Giani Harpreet Singh, Jathedar Akal Takhat on 1st May in Bahrain.
ਨਵੇਂ ਵਿਚਾਰਾਂ ਨਾਲ ਭਰਪੂਰ, ਗੁਰਪ੍ਰੀਤ ਸਿੰਘ ਜੀਪੀ ਆਪਣੀ ਨਵੀਂ ਕਿਤਾਬ ਲੈ ਕੇ ਆਏ ਹਨ ਜਿਸਦਾ ਸਿਰਲੇਖ- 'ਪ੍ਰਤੀਗਾਮੀ ਸ਼ੰਕਿਆਂ ਤੋਂ ਸਿਰਜਣਾਤਮਕ ਪ੍ਰਸ਼ਨ ਵੱਲ' ਪੰਜਾਬੀ ਵਿੱਚ ਅਤੇ 'ਪ੍ਰਤੀਗਾਮੀ ਸੰਦੇਹ ਸੇ ਸਿਰਜਣਾਤਮਕ ਪ੍ਰਸ਼ਨ ਕੀ ਓਰ' ਹਿੰਦੀ ਵਿੱਚ ਹੈ।
ਹਿੰਦੀ ਸਾਹਿਤ ਵਿੱਚ ਸਿੱਖੀ ਬਾਰੇ ਬਹੁਤ ਘੱਟ ਪੁਸਤਕਾਂ ਉਪਲਬਧ ਹਨ। ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ- “ਕਿਸਾਨ ਅੰਦੋਲਨ ਦੌਰਾਨ ਹੀ ਮੈਨੂੰ ਅਹਿਸਾਸ ਹੋਇਆ ਕਿ ਭਾਵੇਂ ਹਿੰਦੀ ਭਾਸ਼ਾਈ ਲੋਕ ਸਿੱਖੀ ਵੱਲ ਆਕਰਸ਼ਿਤ ਹੋ ਰਹੇ ਹਨ, ਪਰ ਹਿੰਦੀ ਵਿੱਚ ਬਹੁਤ ਘੱਟ ਚੰਗੀਆਂ ਕਿਤਾਬਾਂ ਲਿਖੀਆਂ ਗਈਆਂ ਹਨ ਜੋ ਉਨ੍ਹਾਂ ਨੂੰ ਹੋਰ ਸਿੱਖਣ ਵਿੱਚ ਮਦਦ ਕਰ ਸਕਣ ਤਾਂ ਜੋ ਉਹਨਾ ਦਾ ਆਕਰਸ਼ਨ ਬਰਕਰਾਰ ਰਹੇ। ਇਹ ਕਿਤਾਬ ਉਸੇ ਦਿਸ਼ਾ ਵਿੱਚ ਇੱਕ ਨਿਮਾਣਾ ਜਿਹਾ ਉਪਰਾਲਾ ਹੈ।"
ਜਿਵੇਂ ਕਿ ਸਿਰਲੇਖ ਤੋਂ ਪਤਾ ਲੱਗ ਜਾਂਦਾ ਹੈ, ਇਹ ਕਿਤਾਬ ਪਿਛਲੇ ਕੁਝ ਦਹਾਕਿਆਂ ਤੋਂ ਬੁੱਧੀਜੀਵੀਆਂ ਦੇ ਵੱਖ-ਵੱਖ ਵਰਗਾਂ ਦੁਆਰਾ ਸਿੱਖ ਇਤਿਹਾਸ ਜਾਂ ਧਰਮ ਗ੍ਰੰਥ 'ਤੇ ਪਾਏ ਕਈ ਤਰਾਂ ਦੇ ਸ਼ੰਕਿਆਂ (ਜਾਂ ਸਵਾਲਾਂ) ਦੀ ਲੜੀ ਨਾਲ ਨਜਿੱਠਦੀ ਹੈ। ਜਿਵੇਂ- ਸਾਰੇ ਸਿੱਖ ਗੁਰੂ ਖੱਤਰੀ, ਪੱਛੜੀ ਜਾਤੀ ਤੋਂ ਕਿਉਂ ਨਹੀਂ? ਲੇਖਕ ਨੇ ਅਜਿਹੇ ਸੰਵੇਦਨਸ਼ੀਲ ਸਵਾਲਾਂ ਦਾ ਸਿੱਧਾ ਟਾਕਰਾ ਕਰਨ ਦੀ ਹਿੰਮਤ ਕੀਤੀ ਹੈ ਅਤੇ ਉਨ੍ਹਾਂ ਨੂੰ ਪ੍ਰਤੀਗਾਮੀ ਸੰਕੇ ਕਿਹਾ ਹੈ ਜੋ ਮਨੁੱਖੀ ਪ੍ਰਭੂਸੱਤਾ ਦੇ ਸਿਰਜਣਾਤਮਕ ਪ੍ਰਸ਼ਨ ਤੋਂ ਧਿਆਨ ਭਟਕਾਉਂਦੇ ਹਨ। ਲੇਖਕ ਮੁਖਬੰਧ ਵਿੱਚ ਲਿਖਦਾ ਹੈ- “ਇਹ ਪ੍ਰਸ਼ਨ ਨਾ ਤਾਂ ਸਿਧਾਂਤਕ ਪੱਧਰ ‘ਤੇ ਖਰੇ ਹਨ ਅਤੇ ਨਾ ਹੀ ਇਤਿਹਾਸ ਦੀ ਸਹੀ ਸਮਝ ਵਿੱਚੋਂ ਆਏ ਹਨ। ਇਹ ਜਾਂ ਤਾਂ ਅੱਧੇ ਭਰੇ ਘੜੇ ਦੇ ਉੱਛਾਲੇ ਮਾਰਨ ਵਾਂਗ ਅਧੂਰੇ ਗਿਆਨ ਅਤੇ ਹੰਕਾਰ ਦੀ ਉਪਜ ਹਨ ਜਾਂ ਸਿੱਖਾਂ ਪ੍ਰਤੀ ਈਰਖਾ ਕਾਰਨ।“ ਚਾਰ ਤਰੀਕਿਆਂ ਨਾਲ ਦਲੀਲ ਦਿੱਤੀ ਗਈ ਹੈ, ਅਤੇ ਇਹੀ ਕਿਤਾਬ ਦੇ ਚਾਰ ਭਾਗ ਬਣਾਉਂਦੇ ਹਨ: ਸਿਧਾਂਤਕ ਪੱਖ, ਸਮਾਜਿਕ ਅਤੇ ਸੱਭਿਆਚਾਰਕ ਪੱਖ, ਇਤਹਾਸਿਕ ਪੱਖ, ਅਤੇ ਉਹਨਾਂ ਦਾ ਪੱਖ।
'ਉਹਨਾਂ ਦਾ ਪੱਖ’ ਵਿੱਚ ਪ੍ਰੋ. ਰੋਣਕੀ ਰਾਮ ਅਤੇ ਡਾ: ਧਰਮਵੀਰ ਦੀਆਂ ਲਿਖਤਾਂ ਦਾ ਆਲੋਚਨਾਤਮਕ ਵਿਸ਼ਲੇਸ਼ਣ ਦੇ ਨਾਲ-ਨਾਲ ਬਾਬੂ ਮੰਗੂ ਰਾਮ ਮਾਗੋਵਾਲੀਆ ਵਰਗੇ ਹੋਰ ਦਲਿਤ ਚਿੰਤਕਾਂ ਦੇ ਕਾਰਜ ਖੇਤਰ ਨੂੰ ਵੀ ਛੋਹਿਆ ਹੈ। ਲੇਖਕ ਨੇ ਉਹਨਾ ਸਿਆਸੀ ਅਤੇ ਵਿਚਾਰਧਾਰਕ ਕਾਰਨਾਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਹੈ ਜੋ ਲੇਖਕ ਅਨੁਸਾਰ ਡਾ: ਬੀ.ਆਰ. ਅੰਬੇਡਕਰ ਦੇ ਨਵਯਾਨ ਬੁੱਧ ਵਿੱਚ ਦਿਖਿਆ ਲੈਣ ਦਾ ਕਾਰਨ ਸਨ।
ਇਹ ਪੁਸਤਕ ਦਲਿਤ ਲੇਖਨ ਦਾ ਗੁਰਬਾਣੀ ਦੀ ਕਸੌਟੀ ਦੇ ਆਧਾਰ ’ਤੇ ਵਿਸ਼ਲੇਸ਼ਣ ਕਰਨ ਦੇ ਨਿਵੇਕਲੇ ਯਤਨਾਂ ਵਿੱਚੋਂ ਇੱਕ ਹੈ ਅਤੇ ਇਸ ਲਈ ਇਹ ਦਲਿਤ ਚਿੰਤਨ ਲਈ ਨਵੇਂ ਰਾਹ ਖੋਲ੍ਹਦੀ ਹੈ।
ਇਸ ਤੋਂ ਪਹਿਲਾਂ 2019 ਵਿੱਚ ‘ਸਿੱਖ ਦੀ ਇਕੋ ਵੈਰੀ, ਬ੍ਰਾਹਮਣਵਾਦ’ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਲੇਖਕ ਦੀਆਂ ਪੁਸਤਕਾਂ ਦੀ ਦੂਜੀ ਲੜੀ ਹੈ। ਹਿੰਦੀ ਐਡੀਸ਼ਨ ਦੀ ਪਹਿਲੀ ਕਾਪੀ 1 ਮਈ ਨੂੰ ਬਹਿਰੀਨ ਵਿਖੇ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਅਕਾਲ ਤਖ਼ਤ, ਨੂੰ ਭੇਟ ਕੀਤੀ ਗਈ ਸੀ।
नए विचारों से भरपूर गुरप्रीत सिंघ जीपी अपनी नई किताब लेकर आए हैं, जिसका हिंदी में शीर्षक है- ‘प्रतिगामी संदेह से सृजनात्मक प्रश्न की और,’ और पंजाबी में ‘प्रतिगामी शंकियां तों सृजनात्मक प्रश्न वल’।
हिंदी साहित्य में सिखी पर बहुत कम पुस्तकें उपलब्द हैं। गुरप्रीत सिंघ जीपी कहते हैं- “किसान आंदोलन के दौरान ही मुझे अहसास हुआ कि भले ही हिंदी भाषाई लोग सिखी की ओर आकर्षित हो रहे हैं, लेकिन हिंदी में लिखी बहुत कम अच्छी किताबें हैं जो उन्हें और सीखने में मदद कर सके ताकि सिखी के प्रति उनका आकर्षण बना रहे। यह किताब उसी दिशा में एक विनम्र प्रयास है।"
जैसा कि शीर्षक से पता चलता है, यह पुस्तक पिछले कुछ दशकों से बुद्धिजीवियों के विभिन्न वर्गों द्वारा उठाए गए सिख इतिहास या धर्मग्रंथ पर संदेहों (या प्रश्नों) की लड़ी से संबंधित है। जैसे- सभी सिख गुरु खत्री जाति, पिछड़ी जाति से क्यों नहीं? लेखक ने इस तरह के संवेदनशील सवालों का सीधे तौर पर सामना करने का साहस किया है और उन्हें प्रतिगामी संदेह कहा है जो उन्हें मानव संप्रभुता के सृजनात्मक प्रश्न के रास्ते से विचलित करते हैं। लेखक मुखबंध में लिखता है- “यह प्रश्न न तो सैद्धांतिक तल पर खरे हैं और न ही इतिहास की सही समझ में से निकले हैं। यह या तो आधे भरे घड़े की छप-छपाक के समान अधूरे ज्ञान एवं अहंकार की उपज हैं, या फिर सिखों के प्रती ईर्ष्या के कारण।" चार तरीकों से तर्क दिया गया है, और यही पुस्तक के चार भाग बनाते हैं: सिद्धांतिक पक्ष, सामाजिक व सांस्कृतिक पक्ष, ऐतिहासिक पक्ष, और उनका पक्ष।
‘उनका पक्ष’ में प्रो. रोनकी राम, डॉ. धर्मवीर के लेखन के आलोचनात्मक विश्लेषण से साथ अन्य दलित चिंतक जैसे बाबू मंगू राम मगोवालिया के कार्यक्षेत्र को छूआ है। लेखक ने उन राजनीतिक और वैचारिक कारणों का विस्तृत विश्लेषण किया है जिसे वह डॉ. बी.आर. अंबेडकर ने नवयान बौद्ध धर्म में दीक्षा लेने का कारण मानता है।
यह पुस्तक गुरबाणी की कसौटी के आधार पर दलित लेखन के विश्लेषण के अनूठे प्रयासों में से एक है, और इसलिए यह दलित चिंतन के नए रास्ते खोलती है।
इससे पहले ‘सिख का इक्को वैरी, ब्राह्मणवाद’ पंजाबी और अंग्रेजी में 2019 में प्रकाशित हुई थी। लेखक द्वारा पुस्तकों की यह दूसरी श्रृंखला है। हिंदी संस्करण की पहली प्रति 1 मई को बहरीन में ज्ञानी हरप्रीत सिंघ जी, जत्थेदार अकाल तख्त को भेंट की गई थी।



