The Incisive Pen |
|
The Incisive Pen |
|
ਲੋਕ ਤੰਤਰ ਇਕ ਬਹੁਤ ਵਿਸ਼ਾਲ ਅਰਥ ਵਾਲਾ ਸ਼ਬਦ ਹੈ। ਇਸਦੀ ਪਰਿਭਾਸ਼ਾ ਹੈ ਕਿ ਲੋਕਾਂ ਵਲੋਂ, ਲੋਕਾਂ ਦਾ ਆਪਣਾ, ਲੋਕਾਂ ਦੇ ਭਲੇ ਵਾਸਤੇ ਰਾਜ ਪ੍ਰਬੰਧ। ਇਹ ਚਾਹੇ ਵੋਟਾਂ ਨਾਲ ਹੋਵੇ ਜਾਂ ਰਾਜਾਸ਼ਾਹੀ ਜਾਂ ਪੰਚ ਪਰਧਾਨੀ ਕੋਈ ਵੀ ਹੋਵੇ। ਇਲੈਕਸ਼ਨ, ਸਿਲੈਕਸ਼ਨ, ਰਾਜਾਸ਼ਾਹੀ ਜਾਂ ਕੋਈ ਹੋਰ- ਅਗਰ ਮਕਸਦ ਲੋਕਾਂ ਦਾ ਭਲਾ ਕਰਨਾ ਹੈ ਤਾਂ ਹੀ ਉਹ ਲੋਕਤੰਤਰ ਹੈ। ਜਿਵੇਂ ਦੁਨਿਆ ਦੇ ਇਤਿਹਾਸਕਾਰਾਂ ਨੇ ਮਣਿਆ ਹੈ ਕਿ ਮਹਾਰਾਜਾ ਰੰਜੀਤ ਸਿੰਘ ਦਾ ਰਾਜ (ਰਾਜਾਸ਼ਾਹੀ ਹੋਣ ਦੇ ਬਾਵਜੂਦ) ਲੋਕਤੰਤਰ ਦੇ ਪੈਮਾਨਿਆਂ ਤੇ ਸਿਰਮੋਰ ਸੀ।
ਭਾਰਤ ਵਿਚ ਪਿਛਲੇ ਕੁਝ ਸਾਲਾਂ ਅੰਦਰ ਬਰਾਬਰੀ ਦੇ ਹੱਕਾਂ ਵਾਸਤੇ ਬਹੁਤ ਜਾਗਰੂਕਤਾ ਆਈ ਹੈ- ਕਿਸਾਨ, ਵਿਦਿਆਰਥੀ, ਆਦਿਵਾਸੀ, ਦਲਿਤ, ਘੱਟ ਗਿਨਤੀ, ਆਦਿ ਨੇ ਬਹੁਤ ਅਸਰਦਾਰ ਅੰਦੋਲਣ ਕੀਤੇ ਹਨ। ਪਰ ਭਾਰਤ ਦਾ ਲੋਕਤੰਤਰ ਬੱਦ ਤੋਂ ਬੱਦਤਰ ਹੀ ਹੋਈਆ ਹੈ ਅਤੇ ਹਰ ਰੋਜ਼ ਨਵੇਂ ਨੀਵਾਣ ਵਲ ਹੀ ਜਾ ਰਿਹਾ ਹੈ। 2019 ਦੀ ਰਿਪੋਰਟ ਅਨੁਸਾਰ ਭਾਰਤ ਨੂੰ Flawed Democracy ਭਾਵ 'ਖਰਾਬ ਲੋਕਤੰਤਰ' ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਕ ਗਲ ਸਾਫ ਹੈ ਕਿ ਲੋਕਾਂ ਦੀ ਜਾਗਰੂਕਤਾ ਦਾ ਭਾਰਤੀ ਸਿਸਟਮ ਦੇ ਸੁਧਰਨ ਨਾਲ ਕੋਈ ਵਾਸਤਾ ਨਹੀਂ। ਜੇ ਕਿਸੇ ਨੂੰ ਇਸ ਤੱਥ ਤੇ ਸ਼ਕ ਹੋਵੇ ਤਾਂ ਉਹ ਭਾਰਤ ਦੇ ਕਿਸੇ ਵੀ ਖਿੱਤੇ ਦੀ ਉਦਾਹਣ ਦੇਵੇ ਜਿਥੇ ਲੋਕਾਂ ਵਿਚ ਆਈ ਜਾਗਰੂਕਤਾ ਜਾਂ ਅੰਦੋਲਨ ਨੇ ਸਿਸਟਮ ਨੂੰ ਬਦਲ ਕੇ ਮਨੁਖੀ ਹੱਕਾਂ ਦੀ ਰਾਖੀ ਵਾਸਤੇ ਬਣਾ ਲਿਆ ਹੋਵੇ। ਜਿਵੇਂ ਸ਼ਰਾਬ ਦੀ ਬੋਤਲ ਉਤੇ ਦੁਧ ਲਿੱਖ ਦੇਣ ਨਾਲ ਉਹ ਦੁਧ ਨਹੀਂ ਬਣ ਜਾਂਦਾ। ਉਸੇ ਤਰਾਂ ਮਨੂਵਾਦੀ ਸਿਸਟਮ ਉਤੇ ਲੋਕਤੰਤਰ ਲਿੱਖ ਦੇਣ ਨਾਲ ਉਹ ਲੋਕਤੰਤਰ ਨਹੀਂ ਬਣ ਜਾਂਦਾ। ਮਨੂਵਾਦੀ ਸਿਸਟਮ ਬਣਿਆ ਹੀ ਅਸਮਾਨਤਾ ਅਤੇ ਨਫਰਤ ਉਤੇ ਹੈ। ਇਹ ਸਿਸਟਮ ਸਮਾਨਤਾ ਅਤੇ ਮਨੁਖੀ ਹੱਕਾਂ ਦਾ ਵਿਰੋਧੀ ਹੈ। ਕੋਈ ਇਹ ਉਮੀਦ ਕਰੇ ਕਿ ਉਹ ਆਪਣੀ ਇਮਾਨਦਾਰੀ ਜਾਂ ਲੋਕ ਲਹਿਰ ਨਾਲ ਇਸ ਨੂੰ ਠੀਕ ਕਰ ਦੇਵੇਗਾ, ਇਹ ਸ਼ਰਾਬ ਨੂੰ ਦੁਧ ਬਣਾਉਣ ਦੀ ਜ਼ਿਦ ਹੀ ਹੈ। ਇਸ ਅਗਿਆਨਤਾ ਵਿਚੋਂ ਜਨਮੀ ਜ਼ਿਦ ਕਾਰਨ 73 ਸਾਲ ਬਰਬਾਦ ਹੋ ਚੁਕੇ ਹਨ, ਹੋਰ 100 ਸਾਲ ਵੀ ਚਾਹੇ ਕਰ ਲਵੋ। ਕਈ ਵਾਰ ਲੋਕਾਂ ਨੂੰ ਸਟੇਟ ਦਮਨ ਜਿਵੇਂ ਝੂਠੇ ਪੁਲਿਸ ਮੁਕਾਬਲੇ ਦੇ ਬਰਾਬਰ ਪੱਛਮ ਦੀਆਂ ਸਮਾਜਿਕ ਕੁਰੀਤੀਆਂ ਨਾਲ ਤੁਲਨਾ ਕਰਕੇ ਵਰਗਲਾ ਦਿੱਤਾ ਜਾਂਦਾ ਹੈ। ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਨਿਆਂ ਵਿਕਸਿਤ ਲੋਕਤੰਤਰੀ ਦੇਸ਼ਾ ਵਿਚ ਵੀ ਹੂੰਦਾ ਹੈ, ਭਾਰਤ ਕੋਈ ਵੱਖ ਨਹੀਂ। ਪਰ ਇਹ ਤੁਲਨਾ ਗਲਤ ਹੈ। ਜਿਵੇਂ ਹੁਣੇ ਹੀ ਅਮਰੀਕਾ ਵਿਚ ਪੁਲਿਸ ਨੇ ਕਾਲੇ ਨੂੰ ਨਸਲਵਾਦ ਦੀ ਕੁਰੀਤੀ ਅਧੀਨ ਮਾਰ ਦਿੱਤਾ ਪਰ ਇਹ ਕਤਲ ਸਟੇਟ ਨੇ ਨਹੀਂ ਸੀ ਕੀਤਾ ਅਤੇ ਸਟੇਟ ਪੁਲਿਸ ਵਾਲੇ ਨੂੰ ਨਹੀਂ ਬਚਾ ਰਹੀ। ਸਮਾਜਿਕ ਕੁਰੀਤੀਆਂ ਜਾਂ ਭੇਦ-ਭਾਵ ਹਰ ਥਾਂ ਹਨ ਅਤੇ ਇਹ ਇਕ ਵੱਖਰਾ ਵਿਸ਼ਾ ਹੈ। ਝੂਠੇ ਪੁਲਿਸ ਮੁਕਾਬਲੀਆਂ ਨਾਲ ਇਸ ਦੀ ਤੁਲਨਾ ਬਈਮਾਨੀ ਹੈ, ਕਿਉਂਕੀ fake encounter ਸਟੇਟ ਦੇ ਕਹਿਣ ਤੇ ਹੂੰਦੇ ਹਨ ਅਤੇ ਗੁਨਾਹਗਾਰ ਨੂੰ ਸਿਰਫ ਬਚਾਈਆ ਹੀ ਨਹੀਂ ਜਾਂਦਾ ਬਲਕਿ ਤਰੱਕੀਆਂ ਮਿਲਦੀਆਂ ਹਨ। ਭਾਰਤ ਅੰਦਰ 'ਸੁਪਰ ਕੌਪ' ਦਾ ਮਤਲਬ ਹੀ ਐਨਕਾਉਂਟਰ ਸਪੈਸ਼ਲਿਸਟ ਹੂੰਦਾ ਹੈ। ਇਹ ਬਹੁਤ ਨਿਰਾਸ਼ਾਜਨਕ ਤੱਥ ਹੈ।
ਭਾਰਤੀ ਲੋਕਾਂ ਦਾ ਭਲਾ ਮਨੂਵਾਦੀ ਸਿਸਟਮ ਵਿਚੋਂ ਨਿਕਲ ਕੇ ਸੂਬੀਆਂ ਕੋਲ ਖੁਦ ਮੁਖਤਿਆਰੀ ਹਾਸਲ ਕਰਨਾ ਹੈ। ਜਦ ਤਕ ਸੈਂਟਰ ਮੋਜੂਦ ਹੈ ਉਹ ਸੂਬੀਆਂ ਨੂੰ ਖੁਦ ਮੁਖਤਿਆਰੀ ਦੇਣਾ ਤਾਂ ਦੂਰ, ਆਪਣਾ ਗਲਬਾ ਦਿਨ-ਬ-ਦਿਨ ਹੋਰ ਮਜ਼ਬੂਤ ਕਰਦਾ ਜਾ ਰਿਹਾ ਹੈ। ਸੈਂਟਰ ਇਹ ਯਕੀਨੀ ਬਣਾਉਣਦਾ ਹੈ ਕਿ ਰਾਜ ਸ਼ਕਤੀ ਅਤੇ ਪੂੰਜੀ ਉੱਚ ਜਾਤੀ ਮਨੂਵਾਦੀ ਲੋਕਾਂ ਦੇ ਕੋਲ ਹੀ ਰਹੇ। ਉਪ ਮਹਾਦੀਪ ਦੇ ਲੋਕਾਂ ਦੀ ਮੁਕਤੀ ਯੋਰੋਪਿਅਨ ਯੂਨਿਅਨ ਵਰਗੇ ਮਾਡਲ ਵਿਚ ਹੀ ਹੈ। ਲੋਕ ਅਕਸਰ ਕਹਿੰਦੇ ਹਨ ਜੇਕਰ ਪੰਜਾਬ ਵੱਖ ਹੋ ਵੀ ਜਾਵੇ ਤਾਂ ਆਗੂ ਤਾਂ ਬਾਦਲ, ਕੈਪਟਨ ਵਰਗੇ ਹੀ ਆਉਣਗੇ ਤਾਂ ਫਿਰ ਕਿ ਫਾਇਦਾ? ਵੈਸੇ ਇਹ ਮਣਨ ਯੋਗ ਨਹੀਂ, ਪਰ ਜੇਕਰ ਇਹ ਮਨ ਵੀ ਲਿਆ ਜਾਵੇਂ ਤਾਂ ਇਹ ਤਾਂ ਮਣਨਾ ਪਵੇਗਾ ਹੀ ਕਿ ਸਿਸਟਮ ਹੁਣ ਵਾਲਾ ਨਹੀਂ ਹੋਵੇਗਾ। ਕਿਉੱਕੀ ਦਿਸ਼ਾ ਨਿਰਦੇਸ਼ ਦੇਣ ਵਾਲਾ ਸੈਂਟਰ ਨਹੀਂ ਰਹੇਗਾ। ਪੰਜਾਬ ਦੇ ਸ਼ਾਸਕ ਨੂੰ ਨਸ਼ੀਆਂ ਦੀ ਤਸਕਰੀ ਦੇ ਇਲਜ਼ਾਮਾ ਵਿਚ ਘਿਰੇ ਸੁਮੇਧ ਸੈਣੀ ਜਾਂ ਦਿਨਕਰ ਗੁਪਤਾ ਜਿਹੇ ਡੀਜੀਪੀ ਨਿਯੁਕਤ ਕਰਨ ਦੀ ਕੋਈ ਮਜਬੂਰੀ ਨਹੀਂ ਰਹੇਗੀ। ਕਈ ਵਾਰ 1947 ਦੀ ਵੰਡ ਵੇਲੇ ਵਾਪਰੇ ਕਤਲਿਆਮ ਜਾਂ 1984 ਦੀ ਨਸਲਕੁਸ਼ੀ ਦਾ ਹਵਾਲਾ ਦੇਕੇ ਡਰਾਇਆ ਜਾਂਦਾ ਹੈ ਕਿ ਇਕ ਹੋਰ ਵੰਡ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਪਰ ਬਹੁਤ ਜ਼ਰੂਰੀ ਵਿਚਾਰ ਜੋ ਅਕਸਰ ਅਸੀਂ ਭੁਲ ਜਾਂਦੇ ਹਾਂ। 'ਨੁਕਸਾਨ' ਦਾ ਬਹੁਤ ਰੌਲਾ ਪਾਇਆ ਜਾਂਦਾ ਹੈ ਅਤੇ ਕਈ ਵਾਰ ਸਿੱਖ ਆਪਣੇ ਆਪ ਨੂੰ ਕਸੂਰਵਾਰ ਦਸਣ ਲਗ ਜਾਂਦੇ ਹਨ। ਪਰ ਭਾਰਤੀ ਹਿੰਦੂ ਹਕੂਮਤ ਦੀ ਰਾਖੀ ਵਾਸਤੇ ਕਿਨੇ ਸਿਖ ਫੌਜੀ ਮਰੇ ਕਦੇ ਵਿਚਾਰ ਦਾ ਮੁੱਦਾ ਨਹੀਂ ਬਣਿਆ। ਕਿਨੇ ਸਿੱਖ ਫੌਜੀ ਕਸ਼ਮੀਰ, ਆਸਾਮ, ਸ਼੍ਰੀ ਲੰਕਾ, ਮਨੀਪੁਰ, ਕਾਰਗਿਲ, ਪਾਕ, ਚੀਨ ਯੁੱਧ ਆਦਿ ਤੇ ਗੰਦੀ ਸਿਆਸਤ ਦਾ ਸ਼ਿਕਾਰ ਹੋਕੇ ਮਰੇ ? ਬਾਡਰ ਤੇ ਰੋਜ਼ ਜਵਾਨ ਅਤੇ ਨਾਗਰਿਕਾਂ ਦੀ ਮੋਤ ਇਕ ਆਮ ਜਹੀ ਖਬਰ ਬਣਕੇ ਰਹਿ ਗਈ ਹੈ। ਜੇੜ੍ਹੇ ਖਾੜਕੂਆਂ ਨੂੰ ਹਥਿਆਰ ਚੁਕਣ ਕਰਕੇ ਕਸੂਰਵਾਰ ਮੰਣਦੇ ਨੇ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਮੁਹਿੰਮ ਚਲਾਉਣ ਕਿ ਕੋਈ ਸਿੱਖ ਫੌਜ ਵਿੱਚ ਗੁਜਰਾਤੀਆਂ ਵਾਂਗੂ ਭਰਤੀ ਨਾ ਹੋਵੇ ਤਾਕੀ ਹੋਰ 'ਨੁਕਸਾਨ' ਨਾ ਹੋਵੇ। ਐਸੇ ਸ਼ੰਕੇ ਨਵੀਂ ਭੂਗੋਲਿਕ-ਰਾਜਨੀਤਿਕ ਸਥਿਤੀ ਤੋਂ ਅਣਜਾਨ ਹੋਣਾ ਵੀ ਕਿਹਾ ਜਾ ਸਕਦਾ ਹੈ। ਦੁਨਿਆ ਦੇ ਸਾਰੇ ਬੁਧੀਜੀਵੀਆਂ ਦਾ ਮਣਨਾ ਹੈ ਕਿ ਭਾਰਤ-ਪਾਕ-ਚੀਨ ਦੁਨਿਆ ਦਾ ਇਕਲੌਤਾ ਖਿੱਤਾ ਹੈ ਜਿਥੇ ਤਿਨੇ ਗੁਆਂਡੀ ਮੁਲਕਾਂ ਕੋਲ ਘਾਤਕ ਪਰਮਾਨੂ ਹਥਿਆਰ ਹਨ ਅਤੇ ਜੰਗ ਦੇ ਅਸਾਰ ਬਹੁਤ ਜ਼ਿਆਦਾ ਹਨ। Stockholm International Peace Research Institute (SIPRI) ਦੀ ਰਿਪੋਰਟ ਬਹੁਤ ਚਿੰਤਾਜਨਕ ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਭਾਰਤ-ਪਾਕ ਵਿਚ ਤਨਾਅ ਦਾ ਸਭ ਤੋਂ ਵਧ ਨੁਕਸਾਨ ਨਾ ਕੇਵਲ ਪੰਜਾਬੀ ਸਭਿਅਤਾ ਨੂੰ ਹੋਵੇਗਾ ਬਲਕਿ ਪੂਰੀ ਦੁਨਿਆ ਤੇ ਬਹੁਤ ਮਾੜਾ ਅਸਰ ਪਾਵੇਗਾ। ਪਰਮਾਨੂ ਸਟੇਟਾਂ ਦੇ ਵਿਚਕਾਰ ਇਕ ਬੱਫਰ ਸਟੇਟ ਬਹੁਤ ਸਾਰਥਕ ਰਸਤਾ ਹੈ। ਸਿੱਖ ਰਾਜ ਬੱਫਰ ਸਟੇਟ ਬਣਕੇ ਦੁਨਿਆ ਵਿਚ ਸ਼ਾਂਤੀ ਸਥਾਪਤ ਕਰ ਸਕਦਾ ਹੈ ਅਤੇ ਭਾਰੀ ਨੁਕਸਾਨ ਹੋਣ ਤੋਂ ਬਚਿਆ ਜਾ ਸਕਦਾ ਹੈ।
0 Comments
Leave a Reply. |